ਪੰਨਾ:ਜ਼ਫ਼ਰਨਾਮਾ ਸਟੀਕ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਖ)

ਔਰੰਗਜ਼ੇਬ ਪਾਸ ਆਪਣੀ ਸਹਾਇਤਾ ਤੇ ਰਖ੍ਯਾ ਦੇ ਲਈ ਜੀ ਅਤੇ ਉਸ ਵਿਖੇ ਅਨੇਕ ਅਜੇਹੀਆਂ ਬਾਤਾਂ ਲਿਖੀਆਂ ਜਿਸ ਤੋਂ ਬਾਦਸ਼ਾਹ ਦੇ ਕ੍ਰੋਧ ਦੀ ਅਗਨੀ ਤੇਜ਼ ਹੋ ਜਾਵੇ, ਉਸ ਵਿਖੇ ਪ੍ਰਗਟ ਕੀਤਾ ਕਿ ਇਧਰ ਸਾਡੇ ਇਲਾਕੇ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਦੇ ਪਤੇ ਨੂੰ ਕਿ ਆਪਨੇ ਹੁਕਮ ਨਾਲ ਅਮਨ ਕਾਇਮ ਕਰਨ ਲਈ ਕਤਲ ਕਰਾਇਆ ਸੀ ਅੱਤ ਚੁਕੀ ਹੋਈ ਹੈ ਪਹਿਲਾਂ ਤਾਂ ਉਹ ਮੁਸਲਮਾਨ ਤੇ ਹਿੰਦੂ ਧਰਮ ਵਿਖੇ ਹੀ ਖੋਟਾਂ ਕਢਦਾ ਸੀ ਤੇ ਆਖਦਾ ਸੀ ਕਿ ਕਿਸੀ ਪੀਰ ਪੈਗੰਬਰ ਦੇਵੀ ਦੇਵਤੇ ਨੂੰ ਨਹੀਂ ਮੰਨਣਾ ਚਾਹੀਦਾ ਤੇ ਸਭ ਕੁਲ ਰੀਤ ਮੇਟਕੇ ਖਾਲਸਾ ਹੋ ਜਾਣਾ ਚਾਹੀਦਾ ਹੈ ਤੇ ਇਥੇ ਤਕ ਕਿ ਓਹ ਮੁਸਲਮਾਨਾਂ ਨੂੰ ਭੀ ਅਪਨੇ ਖਾਲਸਾ ਧਰਮ ਵਿਚ ਰਲੌਨ ਲਗ ਗਿਆ ਹੈ ਤੇ ਆਪਣੇ ਆਪ ਨੂੰ ਸੁਚਾ ਬਾਦਸ਼ਾਹ ਕਹਾਉਂਦਾ ਹੈ ਤੇ ਸਾਰੇ ਪੰਜਾਬ ਦੇ ਚੋਰ ਧਾੜਵੀ ਇਸ ਪਾਸ ਅਕੱਠੇ ਹੋਂਦੇ ਹਨ ਤੇ ਹੁਣ ਤਾਂ ਓਹ ਯੁੱਧ ਕਰਨ ਲਈ ਮੈਦਾਨ ਵਿਖੇ ਉੱਤਰ ਆਇਆ ਹੈ ਸਾਡੀਆਂ ਤੇ ਸੂਬੇ ਸਰਹਿੰਦ ਦੀਆਂ ਫੌਜਾਂ ਉਸ ਨਾਲ ਯੁੱਧ ਕਰਨ ਲਈ ਅਸਮਰਥ ਹੋ ਗਈਆਂ ਹਨ, ਇਸ ਲਈ ਅਸੀਂ ਆਪ ਪਾਸ ਪ੍ਰਾਰਥਨਾ ਕਰਦੇ ਹਾਂ ਕਿ ਆਪਨੂੰ ਆਵਸ਼ਯ ਇਧਰ ਧਿਆਨ ਦੇਣਾਂ ਚਾਹੀਦਾ ਹੈ ਨਹੀਂ ਤਾਂ ਏਹ ਸਾਰੇ ਪੰਜਾਬ ਤੇ ਹਿੰਦ ਨੂੰ ਜਿੱਤ ਕੇ ਦੁਖ ਦੇਵੇਗਾ" ਅਤੇ ਹੋਰ ਅਨੇਕ ਪ੍ਰਕਾਰ ਦੀਆਂ ਬਾਤਾਂ ਲਿਖਕੇ ਬਾਦਸ਼ਾਹ ਪਾਸ ਭੇਜਆਂ ਜਿਸ ਨੂੰ ਪੜ੍ਹਦੇ ਹੀ ਉਸਦੀ ਕ੍ਰੋਧ ਅਗਨੀ ਪਰਚੰਡ ਹੋ ਗਈ ਤੇ ਅਮੀਰਖਾਂ, ਨਿਜਾਬਤਖਾਂ, ਹੈਬਤਖਾਂ, ਸੈਦਖਾਂ, ਰਮਜ਼ਾਨਖਾਂ ਅਤੇ ਦੀਨਬੇਗ ਖਾਂ ਸਰਦਾਰਾਂ ਨੂੰ ਫੌਜ ਦੇਕੇ ਦਿਲੀ ਤੋਂ ਭੇਜਿਆ ਅਤੇ ਸੂਬੇਦਾਰ ਸਰਹਿੰਦ ਦੇ ਨਾਉਂ ਸਖਤ ਹੁਕਮ ਲਿਖਿਆ ਕਿ ਗੁਰੂ ਨੂੰ ਪਕੜੋ, ਦਿੱਲੀ ਤੋਂ ਫੌਜ ਆਉਣ ਦੀ ਖਬਰ ਸੁਣਕੇ ਪ੍ਰੇਮੀ ਸਿੰਘ ਦੂਰ ਨੇੜੇ ਤੋਂ ਆਕੇ ਗੁਰੂ ਸਾਹਿਬ ਦੇ ਝੰਡੇ ਹੇਠ ਕੱਠੇ ਹੋਗਏ ਤੇ ੧੭ ਫੱਗਣ ਸੰਮਤ ੧੭੫੯ ਬਿ: ਨੂੰ ਫੇਰ ਘੋਰ ਯੁਧ ਹੋਇਆ। ਸਿੰਘ ਥੋੜ ਹੋਣ ਦੇ ਕਾਰਣ ਕਿਲੇ ਅੰਦਰ