ਪੰਨਾ:ਜ਼ਫ਼ਰਨਾਮਾ ਸਟੀਕ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਘ)

ਤੋਪਾਂ ਦੇ ਫਾਇਰ ਕਰਦੇ ਰਹੇ ਜਦ ਤੁਰਕਾਂ ਦੀ ਕੁਝ ਪੇਸ਼ ਨਾ ਗਈ ਤਾਂ ਕਿਲੇ ਨੂੰ ਸ਼ਾਹੀ ਫੌਜ ਘੇਰਾ ਪਾਕੇ ਬੈਠ ਗਈ। ਘਾਹ, ਦਾਣਾ, ਰਸਦ, ਅੰਨ, ਆਦਿਕ ਅੰਦਰ ਜਾਣਾਂ ਸਭ ਕੁਝ ਬੰਦ ਕਰ ਦਿਤਾ ਚਾਹੇ ਕਿਲੇ ਅੰਦਰ ਬਹੁਤ ਸਮਾਂਨ ਸੀ ਪਰ ਚਾਰ ਮਹੀਨੇ ਦੇ ਘੇਰੇ ਨੇ ਸਭ ਜ਼ਖਰਾ ਮੁਕਾ ਦਿਤਾ | ਮ ੨ ਕੱਚੇ ਛੋਲੇ, ਦਰਖਤਾਂ ਦੀ ਛਿਲ ਤੇ ਪੱਤੇ ਖਾਕੇ ਭੀ ਸਿੰਘ ਲੜਦੇ ਰਹੇ ਪਰ ਜੰਗ ਤੇ ਭੁਖ ਨੇ ਸਭ ਨੂੰ ਤੰਗ ਕਰ ਦਿਤਾ:--

ਉਸ ਸਮੇਂ ਦਾ ਅੱਖੀਂ ਦੇਖਿਆ ਹਾਲ ਇੱਕ ਸਿੱਖ ਕਵੀ ਲਿਖਦਾ ਹੈ:--

"ਇਸਹੀ ਭਾਂਤ ਬਹੁਤ ਦਿਨ ਗਏ।
ਨਗਰ ਲੋਗ ਠਾਢੇ ਸਭ ਭਏ॥
ਦਰ ਕੇ ਆਗੇ ਕਰੀ ਪੁਕਾਰਾ।
ਅੰਨ ਬਿਨਾ ਜੀਅ ਜਾਇ ਹਮਾਰਾ॥
ਦੇਖਹੁ ਏਹ ਹਵਾਲ ਅਬ ਭਯੋ।
ਉਡਓ ਮਾਸ ਹਾਡ ਸਭ ਰਹਿਯੋ॥
ਬਿਨ ਭੋਜਨ ਜੀਵਨ ਅਬ ਨਾਹੀ।
ਸੋਬੀ ਜੈਹੈ ਸਾਂਝ ਸਬਾਹੀ॥” (ਗੁਰ ਸੋਭਾ ਗ੍ਰੰਥ)

ਦੂਜੇ ਪਾਸੇ ਸ਼ਾਹ ਅਫਸਰ ਤੇ ਰਾਜੇ ਭੀ ਲੜਦੇ ੨ ਬਹੁਤ ਤੰਗ ਆ ਗਏ ਸਿੰਘ ਰਾਤ ਨੂੰ ਅਚਾਨਕ ਕਿਲੇ ਵਿੱਚੋਂ ਨਿਕਲ ਛਾਪਾ ਮਾਰਦੇ ਇਰਦ ਗਿਰਦ ਦੇ ਦੇਸ਼ ਵਿੱਚੋਂ ਰਸਦ ਦਾਣਾ ਘਾਹ ਆਦਕ ਮਿਲਣਾ ਔਖਾ ਹੋਗਿਆ ਤੇ ਸਾਰਾ ਪਹਾੜੀ ਇਲਾਕਾ ਬਰਬਾਦ ਤੇ ਸੁੰਨਸਾਨ ਦਿੱਸਨ ਲੱਗਾ ਉਪਰੋਂ ਮੀਂਹ ਦਾ ਜ਼ੋਰ ਤੇ ਦਰਿਆ ਦੇ ਝੜਾਓ ਨੇ ਲਸ਼ਕਰ ਨੂੰ ਅਤ੍ਯੰਤ ਔਖਾ ਕੀਤਾ, ਇਸਤੇ ਬਿਨਾਂ ਦੇਵਨੇਤ ਨਾਲ ਫੋਜ ਵਿਖੇ ਹੈਜ਼ਾ ਫ਼ੁਟ ਪਿਆ, ਜਿਸ ਨਾਲ ਸੈਂਕੜੇ ਆਦਮੀ ਮਰਨ ਲੱਗੇ ਤੇ ਬਾਦਸ਼ਾਹ ਵੱਲੋਂ ਬਾਰ ਇਹ ਹੁਕਮ ਆਵੇ ਕਿ ਹੁਣ ਤਕ ਆਨੰਦ ਪੁਰ ਦਾ ਕਿਲਾ ਕਿਉਂ