ਪੰਨਾ:ਜ਼ਫ਼ਰਨਾਮਾ ਸਟੀਕ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ ਕਰਕੇ ਲਾਈ ਜਾਂਦੀ ਸੀ, ਮੋਹਰ ਦਾ ਨਮੂਨਾ ਏਹ ਹੈ:

ਪਰ ਗੁਰੂ ਜੀ ਜੋ ਇਕ ਧਾਰਮਕ ਤੇ ਸੱਚ ਪੁਰਸ਼ ਸੇ ਉਨਾਂ ਨੇ ਔਰੰਗਜ਼ੇਬ ਬਾਦਸ਼ਾਹ ਦੀ ਸੌਂਹ ਤੇ ਐਹਦ ਪਰ ਵਿਸਵਾਸ ਕਰਕੇ ਅਤੇ ਆਪਣੇ ਸਿੱਖਾਂ ਦੀ ਸਲਾਹ ਦੇਣ ਨਾਲ ਆਨੰਦਪੁਰ ਨੂੰ ਖਾਲੀ ਕਰਣ ਦਾ ਇਰਾਦਾ ਕਰ ਲਿਆ। ਕਈ ਇਤਹਾਸਕਾਰਾਂ ਨੇ ਲਿਖਿਆ ਹੈ ਕਿ ਗੁਰੂ ਜੀ ਤਾਂ ਕਿਲੇ ਨੂੰ ਖਾਲੀ ਕਰਨਾ ਨਹੀ ਚਹੁੰਦੇ ਸੀ ਪਰ ਸਿੱਖਾਂ ਦੇ ਕਹੇ ਤੇ ਖਾਲੀ ਕੀਤਾ, ਚਾਹੇ ਕੁਝ ਹੋਵੇ ਪਰ ਜ਼ਫਰ ਨਾਮੇ ਦੀ ਇਬਾਰਤ ਤੋਂ ਇਹ ਪਤਾ ਲਗਦਾ ਹੈ। ਕਿ ਗੁਰੂ ਜੀ ਨੇ ਬਾਦਸ਼ਾਹ ਦੀ ਸੌਂਹ ਦਾ ਵਿਸ੍ਵਾਸ ਕੀਤਾ ਸੀ ਕਰਕੇ ਬਾਰ ਬਾਰ ਔਰੰਗਜੇਬ ਨੂੰ ਉਸਦੀ ਅਪਣੀ ਸੌਂਹ ਯਾਦ ਦਲਾਈ ਹੈ ਤੇ ਲਿਖਿਆ ਹੈ ਕਿ ਜੇ ਮੈਂ ਭੀ ਤੇਰੀ ਤਰਾਂ ਝੂਠੀ ਸੌਂਹ ਖਾਂਦਾ ਤਾਂ ਕਦੇ ਪਹਾੜ ਤੋਂ ਹੇਠਾਂ ਨਾ ਉੱਤਰਦਾ।

ਗੱਲ ਕੀ ਦੋਹਨਾਂ ਪਾਸਿਆਂ ਤੋਂ ਨੇਮ ਧਰਮ ਹੋਗਏ ੭ ਪੋਹ ਸੰ:੧੭੬੧ ਬਿ: ਨੂੰ ਗੁਰੂ ਜੀ ਸਰਬੱਤ ਪਰਵਾਰ ਤੇ ਖਾਲਸੇ ਸਮੇਤ ਆਪਣਾਂ ਅਸਬਾਬ ਲੈ ਅਮ੍ਰਿਤ ਵੇਲੇ ਆਨੰਦ ਪੁਰ ਤੋਂ