ਪੰਨਾ:ਜ਼ਫ਼ਰਨਾਮਾ ਸਟੀਕ.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਢ)

ਦਿਤਾ। ਗਨੀ ਖਾਂ, ਨਬੀ ਖਾਂ, ਮਾਨਸਿੰਘ ਤੇ ਧਰਮ ਸਿੰਘ ਨੇ ਚਾਰ ਪਾਈ ਚੁਕੀ ਤੇ ਦਯਾਸਿੰਘ ਚੌਰ ਕਰਣ ਲਗਾ ਤੇ ਮਾਲਵੇ ਦੇਸ ਵਲ ਚਲ ਪਏ, (ਕਿਉਂ ਜੋ ਉਸ ਸਮੇਂ ਮੁਸਲਮਾਨ ਪੀਰ ਇਸੀ ਪਰਕਾਰ ਦੇਸ਼ ਵਿਖੇ ਫਿਰਿਆ ਕਰਦੇ ਸਨ) ਜੋ ਕੋਈ ਪੁਛਦਾ ਤਾਂ ਨਬੀ ਖਾਂ ਆਖਦਾ ਏਹ ਉੱਚ ਦੇ ਪੀਰ ਹਨ, ਪਰ ਜਦ ਮਾਲਵੇ ਵਿਖੇ ਪੌਂਹਚ ਗਏ ਅਰ ਫੇਰ ਪਹਿਲੇ ਦੀ ਭਾਂਤ ਸਿਖ ਸੇਵਕ ਕੱਠੇ ਹੋ ਗਏ ਤਾਂ ਗਨੀ ਖਾਂ ਅਰ ਨਬੀ ਖਾਂ ਨੂੰ ਉਨਾਂ ਦੀ ਸੇਵਾ ਕਰਨ ਬਦਲੇ ਇਕ ਹੁਕਮ ਨਾਮਾ ਲਿਖਕੇ ਦਿਤਾ (ਜੋ ਹੁਣ ਤਕ ਉਨਾਂ ਦੀ ਉਲਾਦ ਦੇ ਪਾਸ ਹੈ) ਤੇ ਉਨਾਂ ਨੂੰ ਬਹੁਤ ਸਾਰਾ ਇਨਾਮ ਦੇਕੇ ਮੋੜਿਆ ਅਰ ਆਪ ਚਲਦੇ ੨ ਦੀਨੇ ਪਿੰਡ ਆਏ ਰਸਤੇ ਵਿਖੇ ਦੋਨੋਂ ਛੋਟੇ ਸਾਹਿਬ ਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਮਿਲੀ, ਗੁਰੂ ਜੀ ਨੇ ਆਖਿਆ ਜੋ ਵਾਹਿਗੁਰੂ ਦੀ ਆਗ੍ਯਾ ਹੈ ਓਹ ਪੂਰੀ ਹੋਂਦੀ ਹੈ, ਪਰ ਇਕ ਦਿਨ ਆਵੇਗਾ ਕਿ ਖਾਲਸਾ ਸਰਹੰਦ ਦੀ ਇੱਟ ਨਾਲ ਇੱਟ ਬਜਾਵੇਗਾ।

ਗੁਰੂ ਜੀ ਦੀਨੇਂ ੯ ਮਹੀਨੇ ਠਹਿਰੇ ਤਾਂ ਫਾਰਸੀ ਕਵਿਤਾ ਵਿਖੇ ਔਰੰਗਜ਼ੇਬ ਵੱਲ ਏਹ ਚਿਠੀ ਲਿਖੀ ਜੋ ਜ਼ਫ਼ਰ ਨਾਮਹ ਕਹਾਉਂਦੀ ਹੈ, ਤੇ ਜਿਸ ਦਾ ਟੀਕਾ ਪੰਜਾਬੀ ਵਿਖੇ ਆਪਦੇ ਪੇਸ਼ ਕੀਤਾ ਜਾਂਦਾ ਹੈ। ਇਹ ਚਿੱਠੀ ਭਾਈ ਦਯਾ ਸਿੰਘ ਪਿਆਰੇ ਨੂੰ ਦੇਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਆਲਮਗੀਰ ਬਾਦਸ਼ਾਹ ਦਿੱਲੀ ਵਲ ਜੋ ਉਸ ਵੇਲੇ ਮਰਹਟਿਆਂ ਨਾਲ ਦਖਣ ਵਿਖੇ ਲੜ ਰਹਿਆ ਸੀ ਭੇਜਿਆ ਜਿਸ ਦੀ ਬਰਨਣ ਅੱਗੇ ਜਾਕੇ ਕੀਤਾ ਜਾਵੇਗਾ। ਇਸ ਜਗਾ ਮੈਂ ਏਹ ਦਸਣਾ ਭੀ ਚਾਹੁੰਦਾ ਹਾਂ ਕਿ ਅਜ ਕਲ ਜ਼ਫਰ ਨਾਮੇ ਨਾਲ ੧੧ ਹਕਾਇਤਾਂ (ਕਹਾਣੀਆਂ) ਫਾਰਸੀ ਵਿਖੇ ਹੋਰ ਲਿਖੀਆਂ ਹੋਈਆਂ ਹਨ ਤੇ ਕਈ ਗ੍ਯਾਨੀਆਂ ਦਾ ਖਿਆਲ ਹੈ ਕਿ ਇਹ ਸਾਰੀਆਂ ਹਕਾਇਤਾਂ ਬਾਦਸ਼ਾਹ ਪਾਸ ਭੇਜੀਆਂ ਗਈਆਂ ਹਨ, ਪਰ ਅਸਲ ਵਿਖੇ ਇਨਾਂ ਕਹਾਣੀਆਂ ਦਾ