ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

(੧੪) ਨ ਕ਼ਤਰਹ ਮਰਾ ਐਤਬਾਰੇ ਬਰੋਸਤ।
ਕਿ ਬਖ਼ਸ਼ੀ ਵ ਦੀਵਾਂ ਹਮਹ ਕਿਜ਼ਬ ਗੋਸਤ॥

(١٤)که صاحب دیار است و اعظم عظیم ― که حسن جمال است رازق رحیم

ਨ = ਨਹੀਂ
ਕਤਰਹ = ਜ਼ਰਾ ਭਰ, ਪਾਣੀ ਦੀ
        ਬੂੰਦ
ਮਰਾ = ਮੈਨੂੰ
ਐਤਬਾਰ = ਭਰੋਸਾ, ਵਿਸ੍ਵਾਸ
ਬਰੋਸਤ = ਬਰ-ਓ-ਅਸਤ=
       ਉਪਰ-ਉਸਕੇ—ਹੈ

ਕਿ = ਕਿਉਂ ਜੋ
ਬਖ਼ਸ਼ੀ=ਫੌਜ ਦਾ ਬੜਾ ਸਰਦਾਰ
       ਸੈਨਾਪਤ
ਵ=ਅਤੇ
ਦੀਵਾਂ = ਵਜ਼ੀਰ, ਮਾਲ ਅਫਸਰ
ਹਮਹ = ਸਾਰੇ, ਸਭ
ਕਿਜ਼ਬ = ਝੂਠ
ਬਗੋਸਤ=ਬਗੋ-ਅਸਤ=ਕਹਣੇ-
     ਵਾਲੇ ਹੈਂ

ਅਰਥ

ਮੈਨੂੰ ਉਸ ਉੱਤੇ ਜ਼ਰਾ ਭਰ ਭੀ ਭਰੋਸਾ ਨਹੀਂ ਹੈ।
ਕਿਉਂ ਜੋ ਬਖਸ਼ੀ ਅਤੇ ਦੀਵਾਨ ਸਭ ਝੂਠ ਬੋਲਣ ਵਾਲੇ ਹਨ।

ਭਾਵ

ਹੇ ਔਰੰਗਜ਼ੇਬ ਤੇਰੇ ਸਭ ਅਫਸਰ ਬਖਸ਼ੀ ਤੇ ਦੀਵਾਨ ਆਦਿਕ ਝੂਠ ਬੋਲਣ ਵਾਲੇ ਹਨ ਇਸ ਲਈ ਮੈਂ ਕਿਸੇ ਉਤੇ ਜ਼ਰਾ ਭਰ ਭੀ ਭਰੋਸਾ ਨਹੀਂ ਕਰਦਾ ਹਾਂ ― ਕਿਉਂ ਜੋ ਉਨ੍ਹਾਂ ਨੇ ਅਹਦਨਾਮਾ ਕਰਕੇ ਫੇਰ ਆਪਣੇ ਐਹਦ ਨਾਮੋ ਨੰ ਤੋੜਿਆ ― ਹੇ ਬਾਦਸ਼ਾਹ ਜਦੋਂ ਤੇਰੇ ਸਾਰੇ ਸਰਦਾਰ । ਇਸ ਪ੍ਰਕਾਰ ਦੇ ਝੂਠ ਬੋਲਣ ਵਾਲੇ ਹਨ ਫੇਰ ਤੇਰੀ ਸਲਤਨਤ ਦਾ ਕੋਈ ਠਿਕਾਣਾ ਨਹੀਂ ਹੈ ਤੈਨੂੰ ਚਾਹੀਦਾ ਹੈ ਕਿ ਤੂੰ ਐਸੇ ਝੂਠ ਬੋਲਣ ਵਾਲੇ ਸਰਦਾਰਾਂ ਨੂੰ ਦੰਡ ਦੇਵੇਂ।