ਪੰਨਾ:ਜ਼ਫ਼ਰਨਾਮਾ ਸਟੀਕ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੪)

(੪੧)ਹਮ ਆਖਿਰ ਚਿ ਮਰਦੀ ਕੁਨਦ ਵਕਤ ਕਾਰਜ਼ਾਰ
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ।

  ਹਮ=ਭੀ                            ਕਿ=ਕਿ, ਜੋ
  ਆਖਰ=ਅੰਤ ਨੂੰ                      ਬਰ=ਉੱਤੇ, ਉਪਰ 
  ਚਿ=ਕਿਆ, ਕੀ                      ਚਿਹਲ=ਚਾਲੀ, ੪੦ 
  ਮਰਦੀ=ਬਹਾਦਰੀ                     ਤਨ=ਸਰੀਰ, ਆਦਮੀ 
  ਕੁਨਦ=ਕਰੇ                         ਅਯਦਸ਼= ਆਵੇ
  ਵਕਤ=ਸਮਾ, ਵੇਲਾ                  ਬੇਸ਼ੁਮਾਰ= ਬੇ-ਸ਼ੁਮਾਰ =
  ਕਾਰ=ਕਾਰਜ਼ਾਰ=ਯੁੱਧ, ਜੰਗ              ਅਣ-ਗਿਣਤ 

ਅਰਥ

ਅੰਤ ਨੂੰ ਯੁੱਧ ਦੇ ਸਮੇਂ ਬਹਾਦਰੀ ਕੀ ਕਰ ਸਕਦੀ ਹੈ, ਕ ਚਾਲੀ ਆਦਮੀਆਂ ਪਰ ਅਣਗਿਣਤ (ਫੌਜ) ਆ ਜਾਵੇ।

ਭਾਵ

ਹੇ ਔਰੰਗਜ਼ੇਬ! ਤੂੰ ਹੀ ਸੋਚ ਕਿ ਸਾਡੇ ਸਿੰਘ ਭੀ ਅੰਤ ਨੂੰ ਰਣ ਭੂਮੀ ਵਿਖੇ ਕਿੱਥੇ ਤਕ ਲੜਕੇ ਬਹਾਦਰੀ ਕਰ ਸਕਦੇ ਸਨ ਜਦੋ ਕਿ ਉਨਾਂ ਚਾਲੀ ਸਿੰਘਾਂ ਪਰ ਬੇਅੰਤ ਬਾਦਸ਼ਾਹ ਫੌਜ ਚੜ੍ਹਕੇ ਆ ਜਾਵੇ, ਕਿਆਂ ਕਦੇ ਤੈਨੇ ਇਹ ਸੁਣਿਆਂ ਹੈ ਕਿ ਚਾਲੀ ਪੁਰਸ਼ਾਂ ਨੇ ਇਸ ਪ੍ਰਕਾਰ ਦਸ ਲੱਖ ਫੌਜ ਦਾ ਟਾਕਰਾ ਕੀਤਾ ਹੋਵੇ।