ਪੰਨਾ:ਜ਼ਫ਼ਰਨਾਮਾ ਸਟੀਕ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੯)

(੪੬)ਨ ਈਮਾਂ ਪ੍ਰਸਤੀ ਨ ਔਜ਼ਾਇ ਦੀਨ
ਨ ਸਾਹਿਬ ਸ਼ਨਾਸੀ ਨ ਮਹੰਮਦ ਯਕੀਨ

شنشاحب شناسی(۲۶) ایمان پتینه اومناع بين

ਨ = ਨਹੀਂ ਨ = ਨਹੀਂ ਈਮਾਂ ਪਰਸਤੀ=ਧਰਮ ਦੇ ਪੂਜਣ ਵਾਲਾ ਅਰਥਾਤ ਧਰਮ ਰੱਛਕ ਸ਼ਨਾਸੀ = ਪਛਾਨਣ ਵਾਲਾ ਸਾਹਿਬ=ਮਾਲਿਕ ਨ = ਨਹੀਂ ਨ = ਨਹੀਂ ਮਹੰਮਦ = ਮੁਸਲਮਾਨਾਂ ਦੇ ਪਗੰਬਰ ਦਾ ਨਾਉਂ ਜਿਸ, ਪਰ ਉਨ੍ਹਾਂ ਦਾ ਵਿਸ਼੍ਵਾਸ ਹੈ ਔਜ਼ਾਇ ਦੀਨ = ਧਰਮ ਦੇ ਪ੍ਰਗਟ ਕਰਨ ਵਾਲਾ ਦੀਨਦਾਰ, ਧਾਰਮਿਕ ਯਕੀਨ-ਭਰੋਸਾ

ਅਰਥ

ਨਾਂ ਤੂੰ ਧਰਮ ਦੀ ਪਾਲਨਾਂ ਕਰਣ ਵਾਲਾ ਹੈਂ ਨਾਂ ਦੀਨਦਾਰ ਹੈਂ ਤੂੰ ਮਾਲਿਕ ਨੂੰ ਪਛਾਣਦਾ ਹੈਂ ਤੇ ਨਾ ਹੀ ਮਹੰਮਦ (ਸਾਹਿਬ ਉੱਤੇ ਤੇਰਾ ਭਰੋਸਾ ਹੈ।

ਭਾਵ

ਹੇ ਔਰੰਗਜ਼ੇਬ!ਨਾਂ ਤੂੰ ਇਨਸਾਫ ਕਰਣ ਵਾਲਾ ਹੈਂ ਨਾਂ ਤੂੰ ਦੀਨਦਾਰ ਹੀ ਹੈਂ, ਨਾਂ ਤੂ ਖ਼ਦਾ ਨੂੰ ਜਾਣਦਾ ਹੈਂ, ਨਾਂ ਤੇਰਾ ਮੁਹੰਮਦ ਸਾਹਿਬ ਉੱਤੇ ਹੀ ਯਕੀਨ ਹੈਂ, ਕਿਉਕਿ ਜੇ ਇਹ ਤੇਰੇ ਵਿਖੇ ਸਾਰੇ ਗੁਣ ਹੁੰਦੇ ਤਾਂ ਤੂੰ ਕਦੇ ਭੀ ਇਸ ਪ੍ਰਕਾਰ, ਸਾਡੇ ਨਾਲ ਕੁਰਾਨ ਦੀ ਸੌਂਹ ਖਾਕੇ ਧੋਖਾ ਨਾ ਕਰਦਾ।