ਪੰਨਾ:ਜ਼ਫ਼ਰਨਾਮਾ ਸਟੀਕ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੨)

(੪੯)ਚ ਕੁਸਮੇ ਕੁਰਾਂ ਸਦ ਕੁਨਦ ਇਖ਼ਤਿਆਰ।
ਮਰਾ ਕ਼ਤਰਹ ਨਾਯਦ ਅਜ਼ੋ ਐਤਬਾਰ॥

(۴۹) چرم ترا صد کندانتيا مراقطونا پیاز داستانه ਚ = ਜੇ। ਮਰਾ = ਮੈਨੂੰ ਕਸ਼ਮੇ ਕੁਰਾਂ = ਕੁਰਾਨ ਦੀ ਸੌਂਹ ਕ਼ਤਰਹ = ਬਿੰਦੂ ਭਰ, ਜ਼ਰਾ ਭਰ ਸਦ = ਸੌ. ੧੦੦ ਨਾਯਦ = ਨ-ਆਯਦ ਕੁਨਦ = ਕਰੇ ਨ = ਨਹੀਂ, ਆਯਦ = ਆਵੇ ਇਖ਼ਤਿਯਾਰ = ਅੰਗੀਕਾਰ, ਕਬੂਲ, ਮਨਜ਼ੂਰ. ਅਜ਼ੋ = ਉਸਤੋਂ ਐਤਬਾਰ = ਭਰੋਸਾ

ਅਰਥ

ਜੇ ਤੂੰ ਕੁਰਾਨ ਦੀਆਂ ਸੌ ਸੁਗੰਧਾਂ ਭੀ ਖਾਵੇਂ, ਮੈਨੂੰ ਉਸਤੋਂ ਜ਼ਰਾ ਭਰ ਭੀ ਭਰੋਸਾ ਨਹੀਂ ਆਉਂਦਾ।

ਭਾਵ

ਹੇ ਔਰੰਗਜ਼ੇਬ! ਹੁਣ ਜੇ ਤੂੰ ਇਕ ਸੌਂਹ ਕੀ, ਜੇ ਸੌ ਸੌਹਾਂ ਭੀ ਖਾਵੇਂ ਤਾਂ ਮੈਨੂੰ ਉਨ੍ਹਾਂ ਸੁਗੰਧਾਂ ਪਰ ਤਿਲ ਜਿਤਨਾਂ ਭੀ ਵਿਸ਼ਵਾਸ ਨਹੀਂ ਆ ਸਕਦਾ ਹੈ-ਕਿਉਂ ਜੋ ਮੈਨੇ ਜਾਣ ਲਿਆ ਹੈ ਕਿ ਤੂੰ ਭਰੋਸਾ ਕਰਣ ਦੇ ਯੋਗ ਨਹੀਂ ਹੈ।