ਪੰਨਾ:ਜ਼ਫ਼ਰਨਾਮਾ ਸਟੀਕ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੩)

(੫੦) ਅਗਰਚਿ ਤੁਰਾ ਏਤਬਾਰ ਆਮਦੇ।
ਕਮਰ ਬਸਤਏ ਪੇਸ਼ਵਾ ਆਮਦੇ॥

د پیشوازے (۵) اگر پترا اعتبار آمے-ک ਅਗਰਚਿ = ਜੇਕਰ ਕਮਰ ਬਸਤਹ=ਕਮਰ-ਬਸਤਹ =ਲੱਕ ਬੰਨਕੇ-ਤਿਆਰ ਹੋਕੇ ਤੁਰਾ = ਤੈਨੂੰ ਪੇਸ਼ਵਾ = ਸਾਮਹਣੇ ਏਤਬਾਰ: ਭਰੋਸਾ, ਬਿਸ੍ਵਾਸ ਆਮਦੇ = ਆਉਂਦਾ ਆਮਦੇ = ਆਉਂਦਾ

ਅਰਥ

ਜੇਕਰ ਤੈਨੂੰ ਭਰੋਸਾ ਆਉਂਦਾ ਤਾਂ ਤੂੰ ਲੱਕ ਬੰਨਕੇ [ਅਰਥਾਤ ਤਿਆਰ ਹੋਕੇ] (ਸਾਡੇ) ਸਾਹਮਣੇ ਆ ਜਾਂਦਾ।

ਭਾਵ

ਹੈ ਔਰੰਗਜ਼ੇਬ। ਤੈਨੂੰ ਕਿਸੇ ਦੀ ਬਾਤ ਦਾ ਵਿਸ੍ਵਾਸ ਨਹੀਂ ਹੈ, ਜੇ ਤੈਨੂੰ ਸਾਡੀ ਬਾਤ ਦਾ ਯਕੀਨ ਹੁੰਦਾ ਤਾਂ ਤੂੰ ਜ਼ਰੂਰ ਤਿਆਰ ਬਰਤਿਆਰ ਹੋਕੇ ਸਾਡੇ ਸਾਹਮਣੇ ਆਉਂਦਾ ਤੇ ਸਾਡੇ ਨਾਲ ਬਚਨ ਬਿਲਾਸ ਕਰਦਾ, ਇਸਤੋਂ ਸਿੱਧ ਹੈ ਕਿ ਤੇਰੇ ਮਨ ਵਿਖੇ ਪਹਿਲਾਂ ਤੋਂ ਹੀ ਖੋਟ ਹੈ।