ਪੰਨਾ:ਜ਼ਫ਼ਰਨਾਮਾ ਸਟੀਕ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੪)

(੫੧)ਕਿ ਫਰਜ਼ ਅਸਤ ਬਰ ਸਰ ਤੁਰਾ ਈਂ ਸੁਖ਼ਨ।
ਕਿ ਕੌਲੇ ਕੁਰਾਨਸਤੋ ਕਸਮੇ ਬਮਨ॥

راه رفتنت برسرتااین خنی۔ کہ قول قانست ونهم من ਕਿ = ਕਿ, ਜੋ ਕਿ = ਕਿ, ਜੋ ਫਰਜ਼ = ਧਰਮ ਕੋਲੇ ਬਚਨ, ਸੁਗੰਧ ਅਸਤ = ਹੈ: ਕੁਰਾਨ = ਮੁਸਲਮਾਨਾਂ ਦੀ ਧਰਮ ਪੁਸਤਕ ਬਰ = ਉੱਤੇ ਸਰ: ਸਿਰ ਅਸਤੋ = ਹੈ (ਅਸਤ———ਵ) ਤੁਰਾ = ਤੇਰੇ ਕਸਮੇ = ਸੌਂਹ, ਸੁਗੰਧ ਈਂ = ਏਹ ਬਮਨ = ਮੇਰੇ ਸਾਥ, ਮੇਰੇ ਨਾਲ ਸੁਖਨ = ਬਾਤ

ਅਰਥ

ਤੇਰੇ ਸਿਰ ਉੱਤੇ ਇਸ ਬਾਤ ਦਾ ਫਰਜ਼ ਹੈ, ਜੋ ਕੁਰਾਂਨ ਦੀ ਸਗੰਧ ਤੈਂ ਮੇਰੇ ਨਾਲ (ਕੀਤੀ ਹੈ)

ਭਾਵ

ਹੇ ਔਰੰਗਜ਼ੇਬ! ਤੇਰੇ ਸਿਰ ਉੱਤੇ ਇਸ ਬਾਤ ਦਾ ਬੋਝ ਹੈ ਕਿ ਜਿਨ੍ਹਾਂ ਤੇਰੇ, ਸਰਦਾਰਾਂ ਨੇ ਤੇਰੇ ਵੱਲੋਂ ਮੇਰੇ ਨਾਲ ਕੁਰਾਨ ਦੀ ਸੌਂਹ ਖਾਕੇ ਮੇਰੇ ਨਾਲ ਦਗ਼ਾ ਕੀਤਾ ਹੈ, ਤੂੰ ਉਨ੍ਹਾਂ ਨੂੰ ਅਜੇਹਾ ਖੋਟਾ ਕੰਮ ਕਰਣ ਦੀ ਬਾਬਤ ਦਰਯਾਫਤ ਕਰਕੇ ਉਨਾਂ ਨੂੰ ਯੋਗ ਦੰਡ ਦੇਵੇਂ।