ਪੰਨਾ:ਜ਼ਫ਼ਰਨਾਮਾ ਸਟੀਕ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮


(੫੫)ਹਮੂੰ ਮਰਦ ਬਾਯਦ ਸ਼ਵਦ ਸੁਖਨਵਰ।
ਨ ਸ਼ਿਕਮੇ ਦਿਗਰ ਦੇਰ ਦਹਾਨੇ ਦਿਗਰ॥

ਹਮੂੰ = ਓਹ .
ਮਰਦ = ਆਦਮੀ
ਬਾਯਦ = ਚਾਹੀਦਾ ਹੈ
ਸ਼ਵਦ = ਹੋਵੇ
ਸੁਖਨਵਰ = ਬਾਤ ਵਾਲਾ,
ਬਚਨ ਦਾ ਪੱਕਾ

| ਨ = ਨਹੀਂ
| ਸ਼ਿਕਮੇ-ਪੇਟ ਵਿੱਚ, ਦਿਲ ਵਿਖੇ
| ਦਿਗਰ = ਹੋਰ, ਦੂਜਾ
| ਦਰ = ਵਿਖੇ
| ਦਹਾਨੇ = ਦਹਾਨ =ਮੂੰਹ (ਏ=ਦੇ)
| ਦਿਗਰ = ਦੂਜਾ, ਹੋਰ

ਅਰਥ

ਆਦਮੀ ਅਜੇਹਾ ਹੋਣਾ ਚਾਹੀਦਾ ਹੈ ਜੋ ਬਚਨ ਦਾ ਪੱਕਾ ਹੋਵੇ (ਐਸਾ) ਨਹੀਂ ਜੋ ਦਿਲ ਵਿਖੇ ਹੋਰ ਤੇ ਮੂੰਹ ਵਿਖੇ ਹੋਰ।

ਅਰਥ

ਹੇ ਔਰੰਗਜ਼ੇਬ! ਸੰਸਾਰ ਵਿਖੇ "ਆਦਮੀ" ਓਹੀ ਕਹਿਲਾਉਣ ਦਾ ਹੱਕਦਾਰ ਹੋ ਸਕਦਾ ਹੈ ਜੋ ਆਪਣੇ ਬਚਨਾਂ ਦਾ ਪੱਕਾ ਹੋਵੇ, ਓਹ ਆਦਮੀ ਨਹੀਂ ਹੈ ਜੋ ਆਪਣੇ ਪੇਟ ਵਿਖੇ ਕੁਝ ਹੋਰ ਰੱਖਦਾ ਹੈ ਤੇ ਮੂੰਹੋਂ ਕੁਝ ਹੋਰ ਆਖਦਾ ਹੈ-ਇਸ ਲਈ ਮੇਰੇ ਖਿਆਲ ਵਿਖੇ ਹੇ ਬਾਦਸ਼ਾਹ। ਤੂੰ ਆਦਮੀ ਭੀ ਕਹਲਾਉਣ ਦੇ ਯੋਗ ਨਹੀਂ, ਕਿਉਂ ਜੋ ਤੇਰੇ ਪੇਟ ਵਿਖੇ ਹੋਰ ਹੈ ਤੇ ਮੂੰਹ ਵਿਖੇ ਹੋਰ ਹੈ, ਅਰਥਾਤ ਤੇਰੀ ਸਭ ਚਾਲ ਦਗੇ ਤੇ ਫਰੇਬ ਦੀ ਹੈ ਤੇ ਜੋ ਕੁਝ ਤੂੰ ਮੂੰਹ ਤੋਂ ਆਖਦਾ ਹੈਂ ਉਸਨੂੰ ਨਹੀਂ ਕਰਦਾ ਹੈਂ।