ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

(੫੬) ਕਿ ਤਸ਼ਰੀਫ ਦਰ ਕਸਬਹ ਕਾਂਗੜ ਕੁਨਦ।
ਵਜ਼ਾਂ ਪਸ ਮੁਲਾਕਾਤ ਬਾਹਮ ਸ਼ਵਦ॥

(٥٨) که تشریف در قصبه کانگڈ کند - وزاں پس ملاقات باهم شود

ਕਿ= ਜੋ, ਜੇ, ਕਿ
ਤਸ਼ਰੀਫ = ਆਉਣਾਂ
ਦਰ=ਵਿਖੇ, ਮੇਂ
ਕਸਬਹ = ਗਾਂਉ, ਪਿੰਡ, ਗ੍ਰਾਮ
ਕਾਂਗੜ: ਇਕ ਗਾਂਉ ਦਾ
  ਨਉਂ ਹੈ ਜੋ ਦੀਨੇ ਦੇ ਪਾਸ ਹੈ
ਕੁਨਦ: ਕਰੇ

ਵਜ਼ਾਂ ਪਸ = ਇਸਦੇ ਪਿੱਛੋਂ
      (ਵ-ਅਜ਼-ਆਂ-ਪਸ)
ਮੁਲਾਕਾਤ = ਮਿਲਨਾਂ,
           ਮਿਤ੍ਰਾਚਾਰੀ
ਬਾਹਮ = ਆਪੋ ਵਿੱਚ
ਸ਼ਵਦ = ਹੋ ਜਾਵੇ

ਅਰਥ

ਜੇ ਤੂੰ ਕਾਂਗੜ ਗਾਂਉ ਵਿਖੇ ਆਵੇਂ ਤਾਂ ਫੇਰ ਆਪੋ ਵਿੱਚ ਮੁਲਾਕਾਤ ਹੋ ਜਾਵੇ।

ਭਾਵ

ਹੇ ਔਰੰਗਜ਼ੇਬ! ਜੇ ਤੂੰ ਇੱਕ ਵਾਰ ਸਾਡੇ ਪਾਸ ਕਾਂਗੜ ਗਾਂਉ ਵਿਖੇ ਜਿਥੇ ਕਿ ਅਸੀਂ ਅੱਜ ਕਲ ਠਹਿਰੇ ਹੋਏ ਹਾਂ ਆ ਜਾਵੇਂ ਤਾਂ ਫੇਰ ਇਸ ਅਸਥਾਨ ਵਿਖੇ ਤੇਰੀ ਸਾਡੀ ਮੁਲਾਕਾਤ ਹੋ ਸਕਦੀ ਹੈ॥