ਪੰਨਾ:ਜ਼ਫ਼ਰਨਾਮਾ ਸਟੀਕ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੩)


(੫੯) ਅਗਰ ਤੂ ਬਯਜ਼ਦਾਂ ਪਰਸਤੀ ਕੁ।
ਬਕਾਰੇ ਮਰਾ ਈਂ ਨ ਸੁਸਤੀ ਕੁਨੀ॥

ਅਗਰ = ਜੇ
ਤੋ= ਤੂੰ
ਬ = ਨੂੰ, ਕੋ
ਯਜ਼ਦਾਂ = ਖੁਦਾ, ਵਾਹਿਗੁਰੂ
ਅਕਾਲ ਪੁਰਖ
ਪਰਸਤੀ = ਪੂਜਾ, ਮੰਨਣਾਂ
ਕੁਨੀ - ਤੂੰ ਕਰੇ

ਬ = ਵਿਖੇ
ਕਾਰੇ ਮਰਾ = ਕਾਰ = ਕੰਮ,
ਮਰਾ=ਮੇਰੇ (ਮੇਰੇ ਕੰਮ ਵਿਖੇ)
ਨ = ਨਹੀਂ
ਸੁਸਤੀ = ਢਿੱਲ, ਦੇਰ
ਕੁਨੀ = ਤੂੰ ਕਰੇਂ

ਅਰਥ

ਜੇ ਤੂੰ ਖੁਦਾ ਦੇ ਪੂਜਣ ਵਾਲਾ ਹੈਂ (ਤਾਂ) ਮੇਰੇ ਇਸ ਕੰਮ ਸੁਸਤੀ ਨਹੀਂ ਕਰੇਗਾ।

ਭਾਵ

ਹੇ ਔਰੰਗਜ਼ੇਬ! ਜੇ ਤੂੰ ਵਾਹਿਗੁਰੂ ਦੇ ਪੁਜਣ ਵਾਲਾ ਅਰਥਾਤ ਉਸਦੇ ਮੰਨਣ ਵਾਲਾ ਹੈਂ ਤਾਂ ਤੂੰ ਮੇਰੇ ਇਸ ਕੰਮ ਵਿਖੇ ਢਿੱਲ ਨਹੀਂ ਕਰੇਗਾ ਅਰ ਜਿਥੋਂ ਤੱਕ ਤੈਥੋਂ ਹੋ ਸਕੇਗਾ ਤੂੰ ਮੈਨੂੰ ਆਕੇ ਸੀਘਰ ਮਿਲੇਂਗਾ॥