ਪੰਨਾ:ਜ਼ਿੰਦਗੀ ਦੇ ਰਾਹ ਤੇ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੋਟੇ ਬੱਚਿਆਂ ਦੀਆਂ ਗੱਲਾਂ ਅਸੀਂ ਹਮੇਸ਼ਾਂ ਉਨ੍ਹਾਂ ਦੇ ਸਾਹਮਣੇ ਹੀ ਕਰਿਆ ਕਰਦੇ ਹਾਂ - "ਇਹ ਬੜਾ ਸ਼ੈਤਾਨ ਏ", "ਬੜਾ ਜਿੱਦਲ ਏ, ਜ਼ਰਾ ਆਖੇ ਨਹੀਂ ਲਗਦਾ", "ਜਿਹਾ ਤੰਗ ਕਰਦੈ, ਖਹਿੜਾ ਨਹੀਂ ਛਡਦਾ" ਇਤਆਦਿ। ਅਸੀਂ ਇਹ ਨਹੀਂ ਸੋਚਦੇ ਕਿ ਇਸ ਤਰਾਂ ਉਸ ਨੂੰ ਅਸੀਂ ਸਗੋਂ ਖ਼ਿਤਾਬ ਦੇ ਰਹੇ ਹੁੰਦੇ ਹਾਂ। ਉਸ ਦੀ ਜਿਦਾਂ ਕਰਨ ਦੀ, ਤੰਗ ਕਰਨ ਦੀ ਜਾਂ ਸ਼ੈਤਾਨੀਆਂ ਕਰਨ ਦੀ ਆਦਤ ਸਗੋਂ ਪੱਕੀ ਹੋ ਜਾਂਦੀ ਹੈ,ਹਟ ਨਹੀਂ ਸਕਦੀ। ਇਨ੍ਹਾਂ ਆਦਤਾਂ ਦਾ ਬਚਪਨ ਵਿਚ ਹੀ ਹਟਾਣਾ ਬੜਾ ਜ਼ਰੂਰੀ ਹੈ, ਵਡਿਆਂ ਹੋ ਕੇ ਇਹ ਬੱਚੇ ਵਾਸਤੇ ਵੀ ਤੇ ਵਡਿਆਂ ਵਾਸਤੇ ਵੀ ਹਾਨੀਕਾਰਕ ਹੁੰਦੀਆਂ ਹਨ।

ਇਨ੍ਹਾਂ ਗੱਲਾਂ ਦੇ ਇਲਾਵਾ ਬੱਚੇ ਦੀ ਬਾਬਤ ਜੇ ਕਦੇ ਕਿਸੇ ਸੋਚ ਵਿਚਾਰ ਦੀ ਲੋੜ ਵੀ ਪੈ ਜਾਏ ਤਾਂ ਵੀ ਅਸੀਂ ਉਸ ਦੇ ਸਾਹਮਣੇ ਝਿਜਕਦੇ ਨਹੀਂ। ਜੇ ਕੋਈ ਸਜਣ ਮਿਤ੍ਰ ਸਾਡੇ ਬੱਚੇ ਦੀ ਬਾਬਤ ਕੁਝ ਪੁਛ ਬੈਠੇ ਤਾਂ ਉਸ ਦੀਆਂ ਸਭ ਚੰਗੀਆਂ ਮੰਦੀਆਂ ਗੱਲਾਂ ਅਸੀਂ ਉਸ ਦੇ ਸਾਹਮਣੇ ਹੀ ਦੇਸ ਦੇਂਦੇ ਹਾਂ। ਫ਼ਰਜ਼ ਕੀਤਾ ਬੱਚੇ ਨੂੰ ਫੋੜਾ ਨਿਕਲਿਆ ਹੋਇਆ ਹੈ, ਉਸ ਨੂੰ ਚੀਰਾ ਦਿਵਾਣ ਦੀ ਲੋੜ ਪੈ ਜਾਏ ਤਾਂ ਮਾਂ ਪਿਓ ਉਸ ਦੇ ਸਾਹਮਣੇ ਹੀ ਵਿਚਾਰ ਕਰਨੀ ਸ਼ੁਰੂ ਕਰ ਦੇਣਗੇ। ਮਾਂ ਆਪਣਾ ਸਹਿਮ ਤੇ ਆਪਣੀ ਘਬਰਾਹਟ ਉਸ ਦੇ ਸਾਹਮਣੇ ਹੀ ਪਰਗਟ ਕਰ ਦਏਗੀ, ਪਿਓ ਆਪਣੀ ਸਕੀਮ ਵੀ ਉਸ ਦੇ ਸਾਹਮਣੇ ਹੀ ਦਸ ਦਏਗਾ। ਜ਼ਿਆਦਾ ਤੋਂ ਜ਼ਿਆਦਾ ਇਹਤਿਆਤ ਕੀਤੀ ਜਾਇਗੀ ਤਾਂ ਜ਼ਰਾ ਹੌਲੀ ਹੌਲੀ ਗਲ ਕਰ ਲਈ ਜਾਏਗੀ ਜਾਂ ਪਿਛੋਂ ਬੱਚੇ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਬੱਚੇ ਦੇ ਦਿਲ ਤੇ ਜੋ ਅਸਰ ਹੋਣਾ ਸੀ ਹੋ ਜਾਂਦਾ ਹੈ, ਜੇ ਉਸ ਨੇ ਡਰਨਾ ਹੈ ਜਾਂ ਘਬਰਾਣਾ ਹੈ ਤਾਂ ਅਸੀਂ ਉਸਦੀਆਂ ਨੀਹਾਂ ਰਖ ਦਿਤੀਆਂ ਹਨ। ਏਸੇ ਤਰ੍ਹਾਂ ਜਦੋਂ ਆਪਣੇ ਬੱਚੇ ਦੀਆਂ ਕਮਜ਼ੋਰੀਆਂ ਅਸੀਂ ਆਪਣੇ

੧੦੨