ਪੰਨਾ:ਜ਼ਿੰਦਗੀ ਦੇ ਰਾਹ ਤੇ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੀ ਜ਼ਿੰਦਗੀ ਤੇ ਪੈ ਜਾਂਦਾ ਹੈ। ਖ਼ਾਸ ਕਰ ਬੱਚੇ ਦੇ ਅਚੇਤ ਮਨ ਤੇ ਇਹ ਗੱਲਾਂ ਆਪਣੇ ਰੂਪ ਰੰਗ ਵਿਚ ਬੈਠ ਜਾਂਦੀਆਂ ਹਨ ਤੇ ਆਪਣਾ ਅਸਰ ਬੱਚੇ ਦੀ ਸ਼ਖ਼ਸੀਅਤ ਤੇ ਪਾਂਦੀਆਂ ਰਹਿੰਦੀਆਂ ਹਨ।

ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਘਰ ਦੇ ਪ੍ਰੋਗਰਾਮ ਵਿਚ ਕੋਈ ਐਸਾ ਵਕਤ ਨਹੀਂ ਰਖਦੇ ਜੋ ਨਿਰੋਲ ਬੱਚਿਆਂ ਵਾਸਤੇ ਹੋਵੇ ਜਦ ਕਿ ਅਸੀਂ ਬੇਫ਼ਿਕਰ ਹੋ ਕੇ ਖ਼ੁਸ਼ੀ ਖ਼ੁਸ਼ੀ ਉਹਨਾਂ ਨੂੰ ਖਿਡਾਈਏ ਪਰਚਾਈਏ, ਉਹਨਾਂ ਦੀਆਂ ਗੱਲਾਂ ਸੁਣੀਏ ਤੇ ਉਹਨਾਂ ਨੂੰ ਕਹਾਣੀਆਂ ਸੁਣਾਈਏ। ਅਸੀਂ ਸਾਰੇ ਦਿਨ ਦੇ ਥੱਕੇ ਹੋਏ ਆਉਂਦੇ ਹਾਂ ਤੇ ਜੇ ਬੱਚਾ ਸਾਡੇ ਨੇੜੇ ਆਵੇ ਤਾਂ ਖਿਝ ਕੇ ਉਸ ਨੂੰ ਪਰੇ ਹਟਾ ਦੇਂਦੇ ਹਾਂ ਜਾਂ ਜ਼ਿਆਦਾ ਤੋਂ ਜ਼ਿਆਦਾ ਇਕ ਦੋ ਮਿੰਟ ਚੁਕ ਲੈਂਦੇ ਹਾਂ, ਪਰ ਪੂਰਾ ਧਿਆਨ ਉਸ ਵਲ ਨਹੀਂ ਦੇਂਦੇ,ਗੱਲਾਂ ਹੋਰ ਕਿਸੇ ਨਾਲ ਕਰ ਰਹੇ ਹੁੰਦੇ ਹਾਂ ਤੇ ਉਸਨੂੰ ਐਵੇਂ ਪਰਚਾਣ ਵਾਸਤੇ ਚੁਕ ਲਈਦਾ ਹੈ। ਉਹ ਸਾਡੀ ਤਵੱਜੋ ਦੀ ਉਡੀਕ ਹੀ ਕਰਦਾ ਰਹਿੰਦਾ ਹੈ, ਵਾਜਾਂ ਮਾਰਦਾ ਹੈ ਪਰ ਅਸੀਂ ਇਕ ਦੋ ਵਾਰੀ 'ਹਾਂ' ਕਰਕੇ ਉਸਨੂੰ ਘੁਰਕ ਵੀ ਦੇਂਦੇ ਹਾਂ। ਇਹ ਬੱਚੇ ਨਾਲ ਬੇਇਨਸਾਫ਼ੀ ਹੈ। ਸਾਡੇ ਤੇ ਬਚਿਆਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਹਨ, ਉਸ ਦੇ ਜੀਵਨ ਨੂੰ ਪ੍ਰਫੁਲਤ ਕਰਨਾ ਸਾਡਾ ਜ਼ਰੂਰੀ ਫ਼ਰਜ਼ ਹੈ।

੧੦੪