ਪੰਨਾ:ਜ਼ਿੰਦਗੀ ਦੇ ਰਾਹ ਤੇ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਦਿਆ ਦਾ ਮੰਤਵ

ਬਚਿਆਂ ਦੀ ਤਾਲੀਮ ਬਾਬਤ ਜਿਤਨੀ ਘੱਟ ਸਮਝ ਨਾਲ ਸਾਡੇ ਮੁਲਕ ਵਿਚ ਕੰਮ ਲਿਆ ਜਾਂਦਾ ਹੈ, ਹੋਰ ਕਿਧਰੇ ਵੀ ਨਹੀਂ ਲਿਆ ਜਾਂਦਾ। ਸਰਕਾਰ ਤੇ ਪਬਲਿਕ ਦੋਹਾਂ ਦਾ ਨੁਕਤਾ ਨਿਗਾਹ ਗ਼ਲਤ ਹੁੰਦਾ ਹੈ। ਦੋਹਾਂ ਦੀ ਖਿਚ ਖਿਚੀ ਗ਼ਲਤ ਕੀਮਤਾਂ ਤੇ ਹੁੰਦੀ ਰਹਿੰਦੀ ਹੈ। ਨਾ ਸਰਕਾਰ ਦੇ ਤਾਲੀਮੀ ਆਗੂ ਕੋਈ ਕੌਮ-ਉਸਾਰੂ ਸਕੀਮ ਬਣਾਂਦੇ ਹਨ ਤੇ ਨਾ ਪਬਲਿਕ ਦੇ ਪੁਲੀਟੀਕਲ ਲੀਡਰ। ਦੋਹਾਂ ਧਿਰਾਂ ਦੇ ਤਾਲੀਮੀ ਆਗੂਆਂ ਦੀ ਨਹੀਂ ਸੁਣੀ ਜਾਂਦੀ, ਦੋਵੇਂ ਸਭ ਸਕੀਮਾਂ ਪੁਲੀਟੀਕਲ ਨੁਕਤੇ ਤੋਂ ਬਣਾਂਦੇ ਹਨ। ਤਾਲੀਮੀ ਦਾਇਰੇ ਵਿਚ ਵੀ ਪਾਲਿਟਿਕਸ ਦਾ ਰਾਜ ਹੈ। ਤਾਲੀਮ ਨੂੰ ਵੀ ਪਾਲਿਟਿਕਸ ਦੀ ਹੇਰਾ ਫੇਰੀ ਤੋਂ ਉਚਾ ਨਹੀਂ ਰਖਿਆ ਜਾਂਦਾ। ਹਰ ਇਕ ਪਾਲਿਟੀਸ਼ਨ ਨੇ ਆਪਣੀ ਪਾਰਟੀ ਦੇ ਦੋ ਚਾਰ ਗੁਰ ਤਾਲੀਮ ਬਾਬਤ ਯਾਦ ਕੀਤੇ ਹੋਏ ਹੁੰਦੇ ਹਨ, ਜਿਨ੍ਹਾਂ ਨੂੰ ਮੌਕਾ ਬੇਮੌਕਾ ਪੁਕਾਰਨਾ ਉਸਦਾ ਧਰਮ ਹੁੰਦਾ ਹੈ। ਚੋਣਵੇਂ ਤਾਲੀਮੀ ਆਗੂਆਂ ਨੇ ਰਲਕੇ ਕਦੇ ਕੋਈ ਉਸਾਰੂ ਸਕੀਮ ਨਹੀਂ ਬਣਾਈ,ਜੇ ਬਣਾਂਦੇ ਵੀ ਹਨ ਤਾਂ ਤਾਲੀਮ ਦੇ ਸਰਕਾਰੀ ਹਲਕਿਆਂ ਵਿਚ ਉਹਨਾਂ ਦੀ ਸੁਣਾਈ ਨਹੀਂ

੧੦੫