ਪੰਨਾ:ਜ਼ਿੰਦਗੀ ਦੇ ਰਾਹ ਤੇ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੀ। ਮਹਿਕਮਾ ਤਾਲੀਮ ਨੂੰ ਕਦੇ ਕਿਸੇ ਐਸੀ ਸੁਸਾਇਟੀ ਜਾਂ ਕਮੇਟੀ ਦੀ ਸਲਾਹ ਨਹੀਂ ਲਈ ਜੋ ਤਾਲੀਮ ਦੀ ਬਾਬਤ ਕੁਝ ਸਮਝ ਰਖਦੀ ਹੋਵੇ। ਮੁਲਕ ਦੇ ਵਖੋ ਵਖ ਕੋਨਿਆਂ ਵਿਚ ਤਾਲੀਮੀ ਕਾਨਫ਼ਰੰਸਾਂ ਹੁੰਦੀਆਂ ਹਨ, ਸਾਇੰਸ ਕਾਨਫ੍ਰੰਸ ਹੁੰਦੀ ਹੈ, ਪਰ ਇਨ੍ਹਾਂ ਕਾਨਫ਼ਰੰਸਾਂ ਤੇ ਜਾਣ ਵਾਲੇ ਜਾਂ ਬੋਲਣ ਵਾਲੇ ਉਹ ਲੋਕ ਹੁੰਦੇ ਹਨ,ਜੋ ਨਾ ਪਬਲਿਕ ਰਾਇ ਬਣਾ ਸਕਦੇ ਹਨ ਤੇ ਨਾ ਸਰਕਾਰ ਦੇ ਘਰ ਉਹਨਾਂ ਦੀ ਪਹੁੰਚ ਹੁੰਦੀ ਹੈ। ਪਬਲਿਕ ਰਾਇ ਨੂੰ ਪਾਲਿਟੀਸ਼ਨ ਬਣਾਂਦੇ ਹਨ, ਉਹਨਾਂ ਨੂੰ ਤਾਲੀਆਂ ਮੁਸ਼ਕਲਾਂ ਦੀ ਬਹੁਤੀ ਵਾਕਫੀ ਨਹੀਂ ਹੁੰਦੀ। ਬਾਵਜੂਦ ਕਾਨਫਰੰਸਾਂ ਦੇ ਵੀ ਸਾਡਾ ਤਾਲੀਮੀ ਮਰਕਜ਼ ਉਥੇ ਦਾ ਉਥੇ ਹੀ ਖੜਾ ਰਹਿੰਦਾ ਹੈ।

ਬੱਚਿਆਂ ਦੀ ਤਾਲੀਮ ਸਾਰੇ ਹਿੰਦੁਸਤਾਨ ਵਾਸਤੇ ਇਕ ਨਹੀਂ ਹੋ ਸਕਦੀ। ਇਕੱਲੇ ਪੰਜਾਬ ਵਾਸਤੇ ਵੀ ਜ਼ਰੂਰਤਾਂ ਅਲਹਿਦਾ ਅਲਹਿਦਾ ਹਨ, ਦੇਹਾਤ ਦੇ ਬੱਚਿਆਂ ਦੀ ਤਾਲੀਮ ਦਾ ਆਦ੍ਰਸ਼ ਹੋਰ ਹੋਣਾ ਚਾਹੀਦਾ ਹੈ ਤੇ ਸ਼ਹਿਰੀ ਬੱਚਿਆਂ ਦਾ ਹੋਰ। ਦੇਹਾਤੀ ਬੱਚਿਆਂ ਦੀਆਂ ਲੋੜਾਂ ਸ਼ਹਿਰੀ ਬੱਚਿਆਂ ਦੀਆਂ ਲੋੜਾਂ ਤੋਂ ਬਿਲਕੁਲ ਅੱਡ ਹਨ। ਦੇਹਾਤੀ ਮਾਪੇ ਜੇਕਰ ਆਪਣੇ ਬੱਚਿਆਂ ਨੂੰ ਤਾਲੀਮ ਦੇਂਦੇ ਹਨ ਤਾਂ ਕਿਸੇ ਹੋਰ ਖ਼ਿਆਲ ਤੋਂ, ਸ਼ਹਿਰੀ ਮਾਪਿਆਂ ਦਾ ਉਦੇਸ਼ ਹੋਰ ਹੀ ਹੁੰਦਾ ਹੈ। ਦੇਹਾਤ ਦਾ ਆਲਾ ਦੁਆਲਾ ਸ਼ਹਿਰ ਨਾਲੋਂ ਬਿਲਕੁਲ ਅਨੋਖਾ ਹੁੰਦਾ ਹੈ। ਨਾ ਦੇਹਾਤ ਨੇ ਸ਼ਹਿਰ ਬਣ ਜਾਣਾ ਹੈ ਤੇ ਨਾ ਸ਼ਹਿਰ ਹੀ ਦੇਹਾਤ ਬਣ ਸਕਦੇ ਹਨ। ਦੋਵੇਂ ਮੁਲਕ ਦੀ ਤਰੱਕੀ ਵਾਸਤੇ ਜ਼ਰੂਰੀ ਹਨ। ਦੋਹਾਂ ਦੇ ਫ਼ਰਕਾਂ ਨੂੰ ਪਛਾਨਣਾ ਤੇ ਦੋਹਾਂ ਦੀਆਂ ਲੋੜਾਂ ਨੂੰ ਸਮਝਣਾ ਜ਼ਰੂਰੀ ਹੈ।

ਅਮਰੀਕਾ ਵਿਚ ਦੇਹਾਤ ਵਾਸਤੇ ਕਾਇਦੇ ਅਲਹਿਦਾ ਹਨ, ਕਿਤਾਬਾਂ ਅਲਹਿਦਾ ਹਨ, ਸਬਕ ਅਲਹਿਦਾ ਹਨ, ਉਨ੍ਹਾਂ ਕਿਤਾਬਾਂ ਵਿਚ ਸਭ ਗੱਲਾਂ ਦੇਹਾਤ ਨਾਲ ਤਅੱਲਕ ਰਖਦੀਆਂ ਹਨ। ਉਨ੍ਹਾਂ ਦਾ ਹਿਸਾਬ

੧੦੬