ਪੰਨਾ:ਜ਼ਿੰਦਗੀ ਦੇ ਰਾਹ ਤੇ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਤੂੜੀ ਦੀਆਂ ਪੰਡਾਂ ਨਾਲ ਤੇ ਫ਼ਸਲ ਦੀਆਂ ਭਰੀਆਂ ਨਾਲ ਸਿਖਾਇਆ ਜਾਂਦਾ ਹੈ। ਦੇਹਾਤੀ ਰੀਡਰਾਂ ਵਿਚ ਤਸਵੀਰਾਂ ਵੀ ਦੇਹਾਤੀ ਜ਼ਿੰਦਗੀ ਦੀਆਂ ਹੁੰਦੀਆਂ ਹਨ। ਕਾਇਦੇ ਤੋਂ ਲੈ ਕੇ ਵੱਡੀਆਂ ਵੱਡੀਆਂ ਕਿਤਾਬਾਂ ਤਕ ਸਭ ਉਨ੍ਹਾਂ ਦੀ ਜ਼ਿੰਦਗੀ ਨਾਲ ਪੂਰਾ ਪੂਰਾ ਪੂਰਾ ਤਅੱਲਕ ਰਖਦੀਆਂ ਹਨ। ਵੱਡੀਆਂ ਕਿਤਾਬਾਂ ਵਿਚ ਫ਼ਸਲਾਂ ਬਾਰੇ, ਘਰੋਗੀ ਇੰਡਸਟਰੀ ਬਾਰੇ, ਫਲ ਸਬਜ਼ੀਆਂ ਬਾਰੇ, ਕਕੜੀ ਤੇ ਅੰਡਿਆਂ ਬਾਰੇ ਪੂਰੀ ਸਾਇੰਟਿਫਿਕ ਵਾਕਫ਼ੀ ਦਿੱਤੀ ਹੋਈ ਹੁੰਦੀ ਹੈ। ਛੋਟੀਆਂ ਕਿਤਾਬਾਂ ਵਿਚ ਹਿਸਾਬ ਦੀਆਂ ਮਸਾਲਾਂ ਉਹ ਹੀ ਹੁੰਦੀਆਂ ਹਨ ਜੋ ਦੇਹਾਤੀਆਂ ਦੀ ਜ਼ਿੰਦਗੀ ਨਾਲ ਰੋਜ਼ ਵਾਪਰਦੀਆਂ ਹਨ - ਇਤਨੀ ਜ਼ਮੀਨ ਵਿਚੋਂ ਆਲੂਆਂ ਦਾ ਫਸਲ ਇਤਨਾ ਹੋਇਆ ਤੇ ਇਤਨੀ ਵਿਚੋਂ ਕਿਤਨਾ, ਐਨੇ ਦੁਧ ਵਿਚੋਂ ਇਤਨੀ ਕਰੀਮ ਤੇ ਇੰਨਾ ਮੱਖਣ ਇਤਨੇ ਵਿਚੋਂ ਕਿਤਨੀ ਆਦਿ।

ਦੇਹਾਤ ਦੇ ਮਾਪਿਆਂ ਦੀ ਰੋਜ਼ਾਨਾ ਜ਼ਿੰਦਗੀ ਆਪਣੀ ਹੀ ਕਿਸਮ ਦੀ ਹੁੰਦੀ ਹੈ, ਉਨ੍ਹਾਂ ਦੇ ਟੱਬਰ ਦੇ ਇਕ ਇਕ ਜੀ ਦਾ ਘਰ ਦੀ ਪੈਦਾਵਾਰ ਵਿਚ ਹਿੱਸਾ ਹੁੰਦਾ ਹੈ। ਜਿਹੜੀ ਤਾਲੀਮ ਬਚਿਆਂ ਨੂੰ ਇਸ ਤੰਦ ਤਾਣੀ ਤੋਂ ਨਿਖੇੜ ਦਿੰਦੀ ਹੈ, ਉਹ ਗ਼ਰੀਬ ਦੇਹਾਤੀਆਂ ਨਾਲ ਇਨਸਾਫ਼ ਨਹੀਂ ਕਰ ਸਕਦੀ। ਦੇਹਾਤੀ ਤਾਲੀਮ ਦਾ ਆਦਰਸ਼ ਹੋਣਾ ਚਾਹੀਦਾ ਹੈ - ਦੇਹਾਤੀ ਇੰਡਸਟਰੀ ਤੇ ਜ਼ਰਾਇਤ ਰਾਹੀਂ ਤਾਲੀਮ। ਐਸੀ ਤਾਲੀਮ ਦੀ ਮਦਦ ਨਾਲ ਹੀ ਦੇਹਾਤ ਦਾ ਮਿਆਰ ਉਚਾ ਕੀਤਾ ਜਾ ਸਕਦਾ ਹੈ।

ਸ਼ਹਿਰੀ ਬੱਚਿਆਂ ਦਾ ਆਲਾ ਦੁਆਲਾ ਬਿਲਕੁਲ ਹੀ ਹੋਰ ਹੁੰਦਾ ਹੈ, ਉਹ ਹੋਰਨਾਂ ਹਾਲਤਾਂ ਵਿਚ ਜੰਮੇ ਪਲੇ ਹੁੰਦੇ ਹਨ, ਉਨ੍ਹਾਂ ਦੇ ਮਾਪਿਆਂ ਦਾ ਨੁਕਤਾ ਨਿਗਾਹ ਦੇਹਾਤੀ ਮਾਪਿਆਂ ਨਾਲੋਂ ਵੱਖਰਾ ਹੁੰਦਾ ਹੈ। ਦੇਹਾਤ ਦੇ ਮਾਪੇ ਆਪਣੇ ਬੱਚਿਆਂ ਨੂੰ ਇਸਲਈ ਸਕੂਲ ਨਹੀਂ ਭੇਜ ਸਕਦੇ,

੧੦੭