ਪੰਨਾ:ਜ਼ਿੰਦਗੀ ਦੇ ਰਾਹ ਤੇ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਸਤੇ ਖੱਟੇ ਤੇ ਗੁਲਾਬ ਦੇ ਬੂਟੇ ਇਕੋ ਜਹੇ ਹਨ, ਨਰਗਸ ਤੇ ਕੇਲੇ ਦੀਆਂ ਜੜ੍ਹਾਂ ਦੀ ਕੀਮਤ ਇਕੋ ਹੈ। ਸਕੂਲ ਦੇ ਮਾਸਟਰ ਨੂੰ ਹੈਰਾਨੀ ਹੁੰਦੀ ਹੈ ਕਿ ਅਗਰ ਕੁਲਬੀਰ ਸਕੂਲ ਦਾ ਕੰਮ ਕਰਦਾ ਹੈ ਤਾਂ ਬਲਜੀਤ ਕਿਉਂ ਨਹੀਂ ਕਰਦਾ। ਇਕ ਸਿਆਣਾ ਉਸਤਾਦ ਵੀ ਇਹ ਕਹਿਣੋਂ ਕਦੇ ਨਾ ਝਿਜਕੇਗਾ ਕਿ ਹਰਮੋਹਨ ਹਾਕੀ ਦਾ ਭਾਵੇਂ ਚੰਗਾ ਖਿਲਾੜੀ ਹੈ, ਪਰ ਪੜ੍ਹਾਈ ਵਿਚ ਬਿਲਕੁਲ ਨਿਕੰਮਾ ਹੈ। ਹਰਿੰਦਰ ਦੇ ਐਕਟਿੰਗ ਦੀ ਤਾਰੀਫ ਕਰਨ ਦੇ ਬਾਵਜੂਦ ਵੀ ਉਸ ਦੀਆਂ ਸ਼ਰਾਰਤਾਂ ਨੂੰ ਸਮਝਣ ਦੀ ਕੋਈ ਉਸਤਾਦ ਕੋਸ਼ਿਸ਼ ਨਹੀਂ ਕਰਦਾ। ਕਿਉਂ ਬਲਜੀਤ ਸ਼ੌਕ ਨਾਲ ਨਹੀਂ ਕਰਦਾ? ਕੀ ਹਰਮੋਹਨ ਲਈ ਉਹੋ ਤਾਲੀਮ ਲਾਜ਼ਮੀ ਹੈ? ਕਿਉਂ ਹਰਿੰਦਰ ਹਰ ਵੇਲੇ ਬਿਲਾਸੀ ਬਣਿਆ ਰਹਿੰਦਾ ਹੈ? ਇਹ ਸਵਾਲ ਉਹਨਾਂ ਦੀ ਸ਼ਖ਼ਸੀਅਤ ਨਾਲ ਡੂੰਘਾ ਸੰਬੰਧ ਰਖਦੇ ਹਨ। ਹਰ ਇਕ ਬੱਚੇ ਦੀਆਂ ਜ਼ਾਹਿਰਾ ਕਾਰਵਾਈਆਂ ਉਸਦੀ ਸ਼ਖਸੀਅਤ ਨਾਲ ਰੰਗੀਆਂ ਹੋਈਆਂ ਹੁੰਦੀਆਂ ਹਨ। ਘਰਾਂ ਵਿਚ ਤੇ ਸਕੂਲਾਂ ਵਿਚ ਅਸੀਂ ਬੱਚੇ ਦੀਆਂ ਜ਼ਾਹਿਰਾ ਕਾਰਵਾਈਆਂ ਵਲ ਗਹੁ ਕਰਦੇ ਹਾਂ, ਉਹਨਾਂ ਦੇ ਚਸ਼ਮੇ ਵਲ ਕਦੇ ਨਹੀਂ ਦੇਖਿਆ। ਅਸੀਂ ਪਾਣੀ ਦੀ ਧਾਰ ਅੱਗੇ ਹੱਥ ਰਖ ਕੇ ਠਲ੍ਹਣ ਦੀ ਕਰਦੇ ਹਾਂ, ਉਸ ਨੂੰ ਸਿੱਧੇ ਰਸਤੇ ਪਾ ਕੇ ਪਾਣੀ ਕੋਲੋਂ ਮੁਨਾਸਬ ਫ਼ਾਇਦਾ ਨਹੀਂ ਉਠਾਂਦੇ।

ਸ਼ਖਸੀਅਤ ਦੀ ਪਰਫਲਤਾ ਤਾਲੀਮ ਦਾ ਆਦਰਸ਼ ਹੋਣਾ ਚਾਹੀਦਾ ਹੈ। ਪਰ ਪੂਰੀ ਪਰਫੁਲਤਾ ਤਾਂ ਹੀ ਹੋ ਸਕਦੀ ਹੈ ਜੇ ਸ਼ਖ਼ਸੀਅਤ ਦੇ ਹਰ ਪਹਿਲੂ ਵਲ ਧਿਆਨ ਦਿੱਤਾ ਜਾਏ, ਕਿਸੇ ਗੁਣ ਔਗੁਣ ਨੂੰ ਵੀ ਅੱਖ ਓਹਲੇ ਨਾ ਕੀਤਾ ਜਾਏ। ਇਸ ਲਈ ਬੱਚੇ ਦੀ ਸ਼ਖ਼ਸੀਅਤ ਦੀ ਪਛਾਣ ਜ਼ਰੂਰੀ ਹੈ। ਬੱਚੇ ਨੂੰ ਹਮਦਰਦੀ ਨਾਲ ਸਮਝਾ ਸਕਣਾ ਇਕ ਗੁਣ ਹੈ, ਜੋ ਨਾ ਸਾਧਾਰਨ ਮਾਪਿਆਂ ਵਿਚ ਹੁੰਦਾ ਹੈ ਤੇ ਨਾ ਸਾਧਾਰਨ ਉਸਤਾਦਾਂ੧੧੦