ਪੰਨਾ:ਜ਼ਿੰਦਗੀ ਦੇ ਰਾਹ ਤੇ.pdf/112

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸਕੂਲ ਤੇ ਉਸਤਾਦ ਸਕੂਲ ਉਹੋ ਚੰਗਾ, ਜਿਸ ਦੇ ਨਤੀਜੇ ਸੌ ਵਿਚੋਂ ਸੌ ਫ਼ੀ ਸਦੀ ਜਾਂ ਨੇੜੇ ਤੇੜੇ, ਉਸਤਾਦ ਉਹੋ ਲਾਇਕ, ਜਿਸ ਦਾ ਸ਼ਾਗਿਰਦ ਅੱਵਲ ਰਹੇ-ਇਹ ਹਨ ਸਾਡੇ ਸਕੂਲਾਂ ਦੀਆਂ ਕਾਮਯਾਬੀਆਂ ਦੀਆਂ ਕਸੌਟੀਆਂ, ਇਨ੍ਹਾਂ ਗੱਲਾਂ ਤੋਂ ਹੀ ਸਾਡੇ ਸਕੂਲ ਮਸ਼ਹੂਰ ਹੋਇਆ ਕਰਦੇ ਹਨ ਤੇ ਇਨ੍ਹਾਂ ਦੇ ਅਧਾਰ ਤੇ ਹੀ ਵਿਦਿਆਰਥੀਆਂ ਦੀ ਗਿਣਤੀ ਵਧਦੀ ਘਟਦੀ ਹੈ । ਸਾਲਾਨਾ ਰੂਪੋਰਟਾਂ ਵਿਚ, ਇਨਾਮਾਂ ਦੀ ਵੰਡ ਵੇਲੇ ਤੇ ਪਬਲਿਕ ਜਲਸਿਆਂ ਵਿਚ ਇਨ੍ਹਾਂ ਗੱਲਾਂ ਦਾ ਹੀ ਢੰਡਰਾ ਦਿੱਤਾ ਜਾਂਦਾ ਹੈ । ਪਰ ਇਕ ਸਾਧਾਰਨ ਸਕੂਲ ਦੀ ਜ਼ਿੰਦਗੀ ਦੇਖੋ-ਇਮਤਿਹਾਨਾਂ ਦਾ ਖਪਤ, ਇਨਸਪੈਕਟਾਂ ਦਾ ਡਰ, ਹੈਡ ਮਾਸਟਰ ਦਾ ਰੋਅਬ, ਉਸਤਾਦ ਦੀ ਆਪਸ ਵਿਚ ਦੀ ਈਰਖਾ, ਸ਼ਾਗਿਰਦਾਂ ਨਾਲ ਬੇਰਹਿਮੀ ਦਾ ਸਲੂਕੋਇਹ ਹਰੇਕ ਸਕੂਲ ਦੇ ਜਰੂਰੀ ਭਾਗ ਹਨ । ਨਾ ਉਸਤਾਦ ਨੂੰ ਪੜਾਣ ਦਾ ਬੈਂਕ ਤੇ ਨਾ ਸ਼ਾਗਿਰਦਾਂ ਨੂੰ ਪੜ੍ਹਨ ਦਾ ਸ਼ੌਕ । ਉਸਤਾਦ ਵਿਚਾਰਾਂ ਪੇਟ ਦੀ ਖ਼ਾਤਰ ਮੇਹਨਤਾਂ ਕਰ ੨ ਕੇ ਚੰਗੀਨਤੀਜੇ ਦਿਖਾਂਦਾ ਹੈ, ਮਾਸ਼ਮ ਸ਼ਾਗਿਰਦ ਮਾਪਿਆਂ ਤੋਂ ਤੇ ਉਸਤਾਦਾਂ ਤੋਂ ਡਰਦੇ ਮੇਹਨਤਾਂ ਕਰ ਕਰਕੇ ਨੰਬਰ ਲੈਂਦੇ ૧૧૪