ਪੰਨਾ:ਜ਼ਿੰਦਗੀ ਦੇ ਰਾਹ ਤੇ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਟੀਂਦੇ ਹਨ ਪਰ ਬਾਹਰਲੀ ਦੁਨੀਆਂ ਵਿਚ ਨਾ ਕਿਸੇ ਦਾ ਸਹਾਰਾ, ਨ ਕਿਸੇ ਦੀ ਮਦਦ।

ਸਕੂਲਾਂ ਦੇ ਉਸਤਾਦ-ਨਾ ਕੰਮ ਦਾ ਸ਼ੌਕ, ਨਾ ਬਚਿਆਂ ਨਾਲ ਪਿਆਰ ਨਾ ਕੁਝ ਸਿਖਾਣ ਦਾ ਚਾਅ ਤੇ ਨਾ ਕੁਝ ਸਿਖਣ ਦੀ ਰੀਝ-ਬਸ ਉਹੀ ਪੁਰਾਣੀਆਂ ਲੀਹਾਂ ਤੇ ਟੁਰੀ ਜਾਣਾ ਉਹਨਾਂ ਦੇ ਜੀਵਨ ਦਾ ਆਦਰਸ਼ ਹੁੰਦਾ ਹੈ। ਇਕ ਮਜ਼ਮੂਨ ਇਕ ਦੋ ਸਾਲ ਪੜ੍ਹਾ ਕੇ ਉਸਤਾਦ ਉਸ ਵਿਚ ਪਰਪਕ ਹੋ ਜਾਂਦਾ ਹੈ ਤੇ ਫੇਰ ਉਸ ਨੂੰ ਉਸ ਮਜ਼ਮੂਨ ਵਿਚੋਂ ਬਹੁਤੇ ਮੁੰਡੇ ਪਾਸ ਕਰਾਣ ਦੇ ਗੁਰ ਆ ਜਾਂਦੇ ਹਨ। ਆਪਣੀ ਪੜ੍ਹਾਈ ਤੇ ਸਿਖਲਾਈ ਦਾ ਖ਼ਾਤਮਾ ਉਸ ਦੇ ਬੀ. ਟੀ. ਪਾਸ ਕਰਨ ਨਾਲ ਹੋ ਜਾਂਦਾ ਹੈ, ਉਸ ਤੋਂ ਬਾਅਦ ਉਹ ਆਪਣੀ ਵਾਕਫ਼ੀ ਵਿਚ ਵਾਧਾ ਕਰਨ ਦੀ ਲੋੜ ਨਹੀਂ ਸਮਝਦਾ।

ਆਪਣੇ ਸ਼ਾਗਿਰਦਾਂ ਨੂੰ ਉਸਤਾਦ ਜਾਂ ਤਾਂ ਮਿੱਟੀ ਦੇ ਮਾਧੋ ਸਮਝਦਾ ਹੈ ਤੇ ਜਾਂ ਸ਼ੈਤਾਨ ਦੇ ਬੱਚੇ। ਉਹ ਕੋਸ਼ਿਸ਼ ਕਰੇਗਾ ਕਿ ਸਾਰੇ ਸ਼ਾਗਿਰਦਾਂ ਨੂੰ ਇਕ ਸੱਚੇ ਵਿਚ ਢਾਲਿਆ ਜਾਏ, ਸਾਰੇ ਆਗਿਆਕਾਰ ਸ਼ਾਗਿਰਦ ਹੋਣ ਤੇ ਉਸਤਾਦ ਦੀ ਮਰਜ਼ੀ ਅਨੁਸਾਰ ਕੰਮ ਕਰਨ। ਜੇ ਵਿਚੋਂ ਕੋਈ ਜ਼ਰਾ ਸ਼ੈਤਾਨ ਹੋਵੇ, ਪੜ੍ਹਾਈ ਵਿਚ ਉਸ ਦਾ ਦਿਲ ਨਾ ਲਗਦਾ ਹੋਵੇ ਤੇ ਉਸਤਾਦ ਦੇ ਆਖੇ ਨਾ ਲਗਦਾ ਹੋਵੇ ਤਾਂ ਉਸਤਾਦ ਉਸ ਦੀ ਸ਼ਾਮਤ ਲੈ ਆਉਂਦਾ ਹੈ, ਉਸ ਨੂੰ ਖੂਬ ਫੰਡ ਚਾੜ੍ਹਦਾ ਹੈ ਤਾਂ ਜੋ ਸਿਧਾ ਹੋ ਜਾਏ। ਪਰ ਕਈਆਂ ਉਸਤਾਦਾਂ ਨੂੰ ਮਾਰਨ ਵਿਚ ਵੀ ਇਕ ਸੁਆਦ ਆਉਂਦਾ ਹੈ, ਉਹਨਾਂ ਨੂੰ ਕੋਈ ਝਸ ਜਿਹਾ ਪੈ ਜਾਂਦਾ ਤੇ ਮਾਰੇ ਬਗ਼ੈਰ ਰਹਿ ਨਹੀਂ ਸਕਦੇ-ਕੁਰੱਖ਼ਤ ਜ਼ਬਾਨ, ਗਾਲੀ ਗਲੋਚ, ਝਿੜਕਾਂ ਤੇ ਸ਼ਕਾਇਤਾਂ ਤਾਂ ਉਸਤਾਦ ਵਾਸਤੇ ਇਕ ਮਾਮੂਲੀ ਜਹੀ ਗਲ ਹਨ।

ਉਸਤਾਦ ਬਣਦੇ ਕੌਣ ਹਨ? ਜੋ ਹੋਰ ਨੌਕਰੀ ਦੇ ਯੋਗ ਨਾ ਹੋਣ,

੧੧੬