ਪੰਨਾ:ਜ਼ਿੰਦਗੀ ਦੇ ਰਾਹ ਤੇ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਨ੍ਹਾਂ ਨੂੰ ਮਾਸੂਮ ਜ਼ਿੰਦਗੀਆਂ ਤੇ ਹਕੂਮਤ ਕਰਨ ਦਾ ਚਾਅ ਹੋਵੇ, ਜੋ ਕਿਸੇ ਮਜ਼ਮੂਨ ਵਿਚੋਂ ਆਪਣੇ ਆਪ ਨੂੰ ਲਾਇਕ ਸਮਝਦੇ ਹੋਣ। ਉਸਤਾਨੀਆਂ ਬਣਦੀਆਂ ਹਨ-ਵਿਚਾਰੀਆਂ ਕਿਸਮਤ ਦੀਆਂ ਮਾਰੀਆਂ ਵਿਧਵਾ ਇਸਤ੍ਰੀਆਂ ਤੇ ਵਿਆਹ ਤੋਂ ਘਿਰਣਾ ਕਰਨ ਵਾਲੀਆਂ ਅਜ ਕਲ੍ਹ ਦੀਆਂ ਕੁੜੀਆਂ। ਉਸਤਾਦ ਤੇ ਉਸਤਾਨੀਆਂ ਬਹੁਤੇ ਐਸੇ ਹੁੰਦੇ ਹਨ ਜੋ ਜ਼ਿੰਦਗੀ ਵਿਚ ਹੋਰ ਕਿਸੇ ਤਰ੍ਹਾਂ ਕਾਮਯਾਬ ਨਹੀਂ ਹੋ ਸਕਦੇ ਤੇ ਉਹ ਇਹ ਕਸਬ ਅਖ਼ਤਿਆਰ ਕਰ ਲੈਂਦੇ ਹਨ। ਉਹ ਆਪਣੇ ਬਚਿਆਂ ਨੂੰ ਪਿਆਰ ਨਹੀਂ ਕਰ ਸਕਦੇ, ਉਨ੍ਹਾਂ ਨੂੰ ਮੁਨਾਸਬ ਤਰੀਕੇ ਨਾਲ ਸਿਖਾ ਨਹੀਂ ਸਕਦੇ ਤੇ ਉਨ੍ਹਾਂ ਦੇ ਸਪੁਰਦ ਏਨੇ ਸ਼ਾਗਿਰਦ ਕਰ ਦਿਤੇ ਜਾਂਦੇ ਹਨ।

ਸਕੂਲਾਂ ਦੀ ਜ਼ਿੰਦਗੀ ਏਨੀ ਰੁਖੀ ਤੇ ਉਤਸ਼ਾਹ-ਹੀਨ ਹੁੰਦੀ ਹੈ ਕਿ ਕੀ ਉਸਤਾਦ ਤੇ ਕੀ ਸ਼ਾਗਿਰਦ, ਹਰੇਕ ਦੀ ਨਜ਼ਰ ਕੈਲੰਡਰ ਤੇ ਰਹਿੰਦੀ ਹੈ ਕਿ ਛੁੱਟੀਆਂ ਕਦ ਹੋਣੀਆਂ ਹਨ, ਜਿਸ ਹਫ਼ਤੇ ਕੋਈ ਛੁਟੀ ਆ ਜਾਏ, ਉਸ ਹਫ਼ਤੇ ਬੜੇ ਖ਼ੁਸ਼ ਹੁੰਦੇ ਹਨ। ਇਮਤਿਹਾਨ ਵਿਦਿਆਰਥੀਆਂ ਦਾ ਸਾਹ ਸੁਕਾਈ ਰਖਦੇ ਹਨ, ਇਮਤਿਹਾਨਾਂ ਦੇ ਨੇੜੇ ਮੁੰਡੇ ਕੁੜੀਆਂ ਉਨੀਂਦਰਾ ਝਾਗ ਝਾਗ ਕੇ ਤੇ ਜਗਰਾਤੇ ਕਟ ਕਟ ਕੇ ਮਸਾਂ ਕਿਧਰੇ ਤਿਆਰੀ ਕਰਦੇ ਹਨ। ਜੋ ਇਮਤਿਹਾਨ ਨੇੜੇ ਨਾ ਹੋਵੇ ਤਾਂ ਘਰ ਦਾ ਕੰਮ ਮਾਸਟਰ ਏਨਾ ਦੇਂਦੇ ਹਨ ਕਿ ਸਕੂਲੋਂ ਆਉਂਦਿਆਂ ਬੱਚੇ ਵਿਚਾਰੇ ਕੰਮ ਲਗ ਪੈਂਦੇ ਹਨ, ਸਵੇਰੇ ਜਾਣ ਤਕ ਕਿਧਰੋਂ ਨਕਲ ਮਾਰ, ਕਿਸੇ ਕੋਲੋਂ ਸਮਝ, ਕਿਸੇ ਨਾ ਕਿਸੇ ਤਰ੍ਹਾਂ ਕੰਮ ਮੁਕਾਣਾ ਹੀ ਹੁੰਦਾ ਹੈ। ਮਾਸਟਰ ਨੂੰ ਕੀ, ਉਸ ਦਾ ਤਾਂ ਮਤਲਬ ਹੈ ਨਤੀਜੇ ਚੰਗੇ ਦਿਖਾਣ ਦਾ। ਘਰ ਉਹ ਆਰਾਮ ਕਰ ਸਕਣ, ਖੇਡ ਸਕਣ, ਖਾ ਪੀ ਸਕਣ ਭਾਵੇਂ ਨਾ, ਉਸ ਨੇ ਤਾਂ ਨੇਮ ਨਾਲ ਆਪਣਾ ਕੰਮ ਦੇਖਣਾ ਹੁੰਦਾ ਹੈ।

ਬਹੁਤੇ ਵਿਦਿਆਰਥੀਆਂ ਨਾਲ ਉਸਤਾਦ ਦਾ ਤੇ ਉਸਤਾਨੀਆਂ ਦਾ

੧੧੭