ਪੰਨਾ:ਜ਼ਿੰਦਗੀ ਦੇ ਰਾਹ ਤੇ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਾਤੀ ਮੇਲ ਜੋਲ ਹੁੰਦਾ ਹੀ ਨਹੀਂ। ਜਿਹੜੇ ਪੜ੍ਹਾਈ ਵਿਚ ਜ਼ਰਾ ਤੇਜ਼ ਹੋਣ, ਉਸਤਾਦ ਉਹਨਾਂ ਤੋਂ ਖ਼ੁਸ਼ ਹੁੰਦਾ ਹੈ ਤੇ ਉਹਨਾਂ ਨੂੰ ਹੀ ਚੰਗਾ ਸਮਝਦਾ ਹੈ, ਮਾਪੇ ਵੀ ਉਸ ਨੂੰ ਚੰਗਿਆਂ ਕਹਿਣਗੇ ਜੋ ਚੰਗੇ ਨੰਬਰ ਲੈ ਕੇ ਪਾਸ ਹੋਵੇਗਾ ਤੇ ਜਿਹਦੀ ਬਾਬਤ ਉਸਤਾਦ ਚੰਗਾ ਕਹੇਗਾ। ਜੇ ਉਸਤਾਦ ਕਿਧਰੇ ਸ਼ਕਾਇਤ ਲਗਾ ਦਏ ਤਾਂ ਘਰ ਵੀ ਓਸ ਦੀ ਸ਼ਾਮਤ ਆ ਜਾਂਦੀ ਹੈ। ਉਸਤਾਦ ਦੀ ਤੇ ਮਾਪਿਆਂ ਦੀ ਪਰਖ ਦੀ ਕਸੌਟੀ ਸਿਰਫ਼ ਇਮਤਿਹਾਨ ਹੀ ਹਨ, ਹੋਰ ਕਿਸੇ ਤਰ੍ਹਾਂ ਨਾ ਹੀ ਉਸਤਾਦ ਤੇ ਨਾ ਹੀ ਮਾਪੇ ਬੱਚੇ ਨੂੰ ਦੇਖ ਸਕਦੇ ਹਨ। ਹਾਂ, ਜੋ ਬੱਚਾ 'ਸ਼ਰਾਰਤੀ' ਹੋਵੇਗਾ ਤਾਂ ਉਸਤਾਦ ਤੇ ਮਾਪਿਆਂ ਦੋਹਾਂ ਦੀਆਂ ਨਜ਼ਰਾਂ ਵਿਚ ਰੜਕੇਗਾ। ਅਸਲ ਵਿਚ ਮਾਪੇ ਬੱਚੇ ਨੂੰ ਸਕੂਲ ਭੇਜਦੇ 'ਸਿਧਿਆਂ' ਕਰਾਣ ਲਈ ਹੀ ਹਨ ਉਹ ਘਰ ਤੰਗ ਕਰਦਾ ਹੈ, ਇਸ ਲਈ ਉਸ ਨੂੰ ਸਕੂਲ ਡੱਕ ਦਿਤਾ ਜਾਂਦਾ ਹੈ। ਇਸ ਤਰ੍ਹਾਂ ਦੇ ਆਲੇ ਦੁਆਲੇ ਵਿਚ, ਜਿਥੇ ਬੱਚੇ ਨੂੰ ਹਰ ਕੋਈ ਸ਼ੱਕੀ ਨਜ਼ਰ ਨਾਲ ਵੇਖਦਾ ਹੈ, ਤੇ ਹਰ ਕੋਈ ਉਸ ਨੂੰ ਸਿਧਿਆਂ ਕਰਨ ਤੇ ਤੁਲਿਆ ਹੋਇਆ ਹੁੰਦਾ ਹੈ ਬੱਚਾ ਪੜ੍ਹ ਕੀ ਸਕਦਾ ਹੈ? ਉਸ ਵਾਸਤੇ ਉਸ ਦੇ ਮਾਪੇ ਤੇ ਉਸਤਾਦ ਵੀ ਉਸ ਦੇ ਵੈਰੀ ਹਨ।

ਪੜ੍ਹਾਈ ਤੇ ਇਮਤਿਹਾਨਾਂ ਦੇ ਬਿਨਾਂ ਸਕੂਲ ਦੀ ਜ਼ਿੰਦਗੀ ਵਿਚ ਹੋਰ ਹੈ ਈ ਕੀ? ਖੇਡਾਂ, ਡਰਾਮੇ, ਸੈਰਾਂ ਆਦਿ ਉਨ੍ਹਾਂ ਵਾਸਤੇ ਹਨ ਜੋ ਪੜ੍ਹਾਈ ਵਿਚੋਂ ਚੰਗੇ ਨਹੀਂ। ਜੇ ਮੈਚਾਂ, ਟੂਰਨਾਮੈਂਟ ਆਦਿ ਵਿਚ ਖਿਲਾੜੀਆਂ ਦੀ ਕਦਰ ਕੀਤੀ ਵੀ ਜਾਏ ਤਾਂ ਵੀ ਆਖ਼ਰ 'ਕਿਆਮਤ' ਵਾਲੇ ਦਿਨ ਉਨ੍ਹਾਂ ਦੀ ਪਰਖ ਉਸ ਇਮਤਿਹਾਨ ਦੀ ਕਸੌਟੀ ਤੇ ਹੀ ਹੁੰਦੀ ਹੈ। ਜੇ ਪਾਸ ਹੋ ਗਏ ਤੇ ਚੰਗੇ, ਨਹੀਂ ਤੇ ਕੋਈ ਪਛਦਾ ਈ ਨਹੀਂ।

ਸਾਂਝੀ ਜ਼ਿੰਦਗੀ ਸਕੂਲਾਂ ਵਿਚ ਕੀ ਹੋਣੀ ਹੈ, ਜਿਥੇ ਨੀਹਾਂ ਹੀ ਐਸੀਆਂ ਰਖੀਆਂ ਜਾਂਦੀਆਂ ਹਨ ਕਿ 'ਨਲਾਇਕਾਂ' ਦੀ ਹਰ ਵੇਲੇ 'ਨਾਲਾਇਕਾਂ'

੧੧੮