ਪੰਨਾ:ਜ਼ਿੰਦਗੀ ਦੇ ਰਾਹ ਤੇ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਨਾ ਰਹੇ-ਬਸ ਦਿਨ ਚੜ੍ਹਿਆ ਤੇ ਭਾਜੜ ਨਾਲ ਤੇ ਹਫੜਾ ਦਫ਼ੜੀ ਨਾਲ ਅੱਧ ਪਚੱਧਾ ਖਾ ਪੀ ਕੇ ਦੌੜੇ ਸਕੂਲ, ਸਕੂਲੋਂ ਵਾਪਸ ਆਏ ਤੋਂ ਮਾਰੋ ਮਾਰ ਸਕੂਲ ਦਾ ਕੰਮ ਮੁਕਾਣ ਦੀ ਕੀਤੀ। ਘਰ ਤੇ ਸਕੂਲ ਦੀ ਜੀਵਨ ਸਿਖਿਆ ਇਕਸਾਰੀ ਹੋਵੇ, ਬੱਚੇ ਦੀ ਜ਼ਿੰਦਗੀ ਵਿਚ ਘਰ ਤੇ ਸਕੂਲ ਦੋਵੇਂ ਇਕੋ ਜਿਹੇ ਸ਼ਖ਼ਸੀਅਤ ਦੇ ਕੇਂਦਰ ਹੋਣ। ਇਹ ਨਾ ਹੋਵੇ ਕਿ ਘਰ ਬੈਠਿਆਂ ਸਕੂਲ ਦਾ ਸਹਿਮ ਜਾਨ ਸੁਕਾਈ ਰੱਖੇ ਤੇ ਸਕੂਲ ਸਿਰਫ ਮਾਪਿਆਂ ਦਾ ਡਰ ਹੀ ਬੰਨ੍ਹ ਕੇ ਬਿਠਾਈ ਰੱਖੇ, ਜੋ ਘਰ ਸਿਖਿਆ ਦਿਤੀ ਜਾਏ। ਉਹ ਸਕੂਲ ਵਾਲੇ ਰਦ ਕਰਨ ਦੀ ਕੋਸ਼ਿਸ਼ ਕਰਨ ਤੇ ਜੋ ਸਕੂਲ ਸਿਖਿਆ ਜਾਏ ਉਸ ਦੇ ਘਰ ਵਾਲੇ ਵੈਰੀ ਬਣ ਜਾਣ। ਬੱਚੇ ਦੀ ਇਕੋ ਸ਼ਖ਼ਸੀਅਤ ਬਨਾਣ ਵਿਚ ਮਦਦ ਕੀਤੀ ਜਾਏ, ਨਾ ਸਕੂਲ ਦੀ ਵਖਰੀ ਸ਼ਖ਼ਸੀਅਤ ਤੇ ਨਾ ਘਰ ਦੀ ਵਖਰੀ ਹੋਵੇ। ਐਸੇ ਮਾਪਿਆਂ ਦੀ ਤੇ ਐਸੀ ਸਕੂਲਾਂ ਦੀ ਬੜੀ ਜ਼ਰੂਰਤ ਹੈ ਜਿਥੇ ਸਕੂਲ ਦੇ ਉਸਤਾਦ ਮਾਪਿਆਂ ਨਾਲ ਸੰਬੰਧ ਪੈਦਾ ਕਰਨ ਤੇ ਰਲ ਕੇ ਬੱਚੇ ਦੀ ਸ਼ਖ਼ਸੀਅਤ ਦੀ ਪ੍ਰਫੁਲਤਾ ਲਈ ਸਾਂਝਾ ਉਪਰਾਲਾ ਕਰਨ।

੧੨੨