ਪੰਨਾ:ਜ਼ਿੰਦਗੀ ਦੇ ਰਾਹ ਤੇ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿੰਨਾਂ ਚਹੁੰ ਮਹੀਨਿਆਂ ਦਾ ਹੀ ਹੁੰਦਾ ਹੈ, ਜਦੋਂ ਸਾਡੀਆਂ ਗੱਲਾਂ ਵਿਚ ਬੜੀ ਦਿਲਚਸਪੀ ਲੈਂਦਾ ਹੈ, ਅਸੀ ਗੱਲਾਂ ਕਰਦੇ ਹਾਂ ਤਾਂ ਉਹ ਹਸੇਗਾ, ਟਪੇਗਾ, ਮੂੰਹ ਉਸ ਤਰ੍ਹਾਂ ਬਣਾਏਗਾ, ਅਗੋਂ 'ਉਗੂੰ' ਕਹੇਗਾ। ਅਠਾਂ ਮਹੀਨਿਆਂ ਦਾ ਹੁੰਦਾ ਹੈ ਤਾਂ ਸੌਖੇ ਸੌਖੇ ਦੋ ਅਖਰਾਂ ਦੇ ਸ਼ਬਦ ਕਹਿ ਸਕੇਗਾ - "ਭਾਪਾ, ਬਾਬਾ" ਆਦਿ। ਸਾਲ ਦਾ ਹੋ ਕੇ ਹੋਰ ਜ਼ਿਆਦਾ ਸਿਖ ਜਾਏਗਾ। ਇਕ ਸਾਲ ਤੋਂ ਦੂਜੇ ਸਾਲ ਤਕ ਬੱਚਾ ਬੋਲੀ ਨੂੰ ਗ੍ਰਹਿਣ ਕਰੀ ਜਾਂਦਾ ਹੈ, ਹਰ ਇਕ ਚੀਜ਼ ਬਾਰੇ ਵਾਕਫ਼ੀਅਤ ਚਾਹੁੰਦਾ ਹੈ। ਹਰ ਇਕ ਚੀਜ਼ ਬਾਰੇ ਪੁਛੇਗਾ। ਤੁਹਾਡਾ ਇਹ ਆਖਣਾ ਕੋਈ ਮਹਿਣੇ ਨਹੀਂ ਰਖਦਾ ਕਿ ਸਾਨੂੰ ਬੱਚੇ ਨੂੰ ਵਕਤ ਦੇਣ ਦੀ ਫੁਰਸਤ ਨਹੀਂ। ਜੇ ਤਹਾਡੇ ਪਾਸ ਫੁਰਸਤ ਨਹੀਂ ਤਾਂ ਬੱਚਾ ਪੈਦਾ ਕਰਨ ਲਈ ਤੁਸੀਂ ਔਖੇ ਕਿਉਂ ਹੋਏ ਹੋ? ਬੱਚੇ ਨੂੰ ਮਾਂ ਤੇ ਪਿਓ ਵਲੋਂ ਕਾਫੀ ਸਮਾਂ ਮਿਲਣਾ ਚਾਹੀਦਾ ਹੈ, ਜਦੋਂ ਬੱਚੇ ਦੀ ਹਰ ਪੁਛ ਦਾ ਜਵਾਬ ਦਿਤਾ ਜਾਏ। ਬੱਚਾ ਇਕ ਗੱਲ ਨੂੰ ਚਾਲੀ ਵਾਰੀ ਦੁਹਰਾਏ ਤਾਂ ਭੀ ਘਬਰਾਓ ਨਾ, ਬੜੇ ਹੌਸਲੇ ਤੇ ਠਰ੍ਹੰਮੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਦਿਓ। ਬਿਨਾਂ ਪੁਛਿਆਂ ਹਰ ਇਕ ਨਿਕੀ ਨਿਕੀ ਗੱਲ ਬਾਰੇ ਬੱਚੇ ਨੂੰ ਸੌਖੀ ਬੋਲੀ ਵਿਚ ਵਾਕਫ਼ੀਅਤ ਦਿਓ। ਬੱਚੇ ਨੂੰ ਬੇਸਮਝ ਨਾ ਸਮਝੋ। ਜੇ ਅਜੇ ਉਸ ਦੀ ਜ਼ਬਾਨ ਨਹੀਂ ਤਾਂ ਦਿਮਾਗ਼ ਤਾਂ ਹੈ। ਐਸੇ ਸਮੇਂ ਬੱਚੇ ਦੇ ਅੰਦਰ ਏਨੀ ਜ਼ਬਰਦਸਤ ਭੁਖ ਹੈ ਕਿ ਜੋ ਪਾਓ ਪਾਈ ਜਾਏਗਾ। ਦੋ ਸਾਲਾਂ ਬਾਅਦ ਬੱਚੇ ਦੀ ਬੋਲੀ ਵਿਚ ਹੜ੍ਹ ਆ ਜਾਏਗਾ, ਤੁਸੀਂ ਹੈਰਾਨ ਹੋਵੋਗੇ ਕਿ ਬੱਚੇ ਨੇ ਸੁਤੇ ਸਿਧੇ ਇਹ ਸਾਰਾ ਕੁਝ ਕਿਵੇਂ ਸਿਖ ਲਿਆ। ਤੀਸਰੇ ਸਾਲ ਵਿਚ ਬੱਚਾ ਤੁਹਾਨੂੰ ਹੋਰ ਗੁੰਝਲਦਾਰ ਸਵਾਲ ਪੁਛੇਗਾ। ਅਗੇ ਤੁਸੀਂ ਆਪ ਦਸਦੇ ਸੌ, ਹੁਣ ਬੱਚਾ ਵਾਜਾਂ ਮਾਰ ਮਾਰ ਕੇ ਤੁਹਾਡਾ ਧਿਆਨ ਆਪਣੇ ਵਲ ਖਿਚੇਗਾ। ਜੇ ਤੁਸੀਂ ਉਸ ਦੀਆਂ ਪੁਛਾਂ ਦਾ ਜਵਾਬ

੧੨੭