ਪੰਨਾ:ਜ਼ਿੰਦਗੀ ਦੇ ਰਾਹ ਤੇ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਦਿਓਗੇ ਉਹ ਖਿਝ ਪਵੇਗਾ, ਨਿਰਾਸ਼ ਹੋ ਕੇ ਰੋਣ ਲਗ ਪਵੇਗਾ। ਏਹੋ ਜਹੇ ਮੌਕੇ ਬੱਚੇ ਦੀ ਜ਼ਿੰਦਗੀ ਵਿਚ ਬੜੇ ਘਟ ਆਉਣ ਦਿਓ। ਕਈ ਪੁਛਾਂ ਦਾ ਜਵਾਬ ਤੁਹਾਨੂੰ ਨਹੀਂ ਆਵੇਗਾ, ਬੱਚੇ ਨੂੰ ਟਾਲ ਨਾ ਛਡੋ, ਆਪਣੀ ਵਾਕਫ਼ੀਅਤ ਵਧਾ ਕੇ ਉਸ ਨੂੰ ਦਸੋ। ਉਸ ਦੀ ਇਸ ਅੰਦਰਲੀ ਭੁਖ ਨੂੰ ਬਿਨਾਂ ਖੁਰਾਕੋਂ ਹੀ ਨਾ ਮਰ ਜਾਣ ਦਿਓ। ਦੇਖਣਾ, ਕਿਧਰੇ ਤੁਹਾਡੇ ਤੰਗ ਆ ਜਾਣ ਨਾਲ ਇਸ ਲਹਿਰਾਂ ਦੇ ਬੂਟੇ ਦੇ ਪੱਤਰ ਪੀਲੇ ਨਾ ਪੈ ਜਾਣ,ਇਸ ਵਿਚ ਪੂਰੇ ਯਤਨ ਨਾਲ ਭਲ ਪਾਓ, ਰੂੜੀ ਪਾਓ, ਗੋਡੀ ਕਰੋ, ਬਾਕਾਇਦਾ ਪਾਣੀ ਦਿਓ। ਇਨ੍ਹਾਂ ਤਿੰਨਾਂ ਸਾਲਾਂ ਵਿਚ ਸਿਖੀ ਬੋਲੀ ਨੂੰ ਬੱਚਾ ਅਗਲੇ ਤਿੰਨਾਂ ਸਾਲਾਂ ਵਿਚ ਮੁਕੰਮਲ ਕਰੇਗਾ, ਪਾਲਿਸ਼ ਕਰੇਗਾ, ਇਸ ਵਿਚ ਵਾਧਾ ਕਰੇਗਾ।

ਇਸੇ ਤਰ੍ਹਾਂ ਟੁਰਨ ਫਿਰਨ ਬਾਰੇ ਦੇਖੋ ਬੱਚਾ ਅਜੇ ਤਿੰਨਾਂ ਕੁ ਮਹੀਨਿਆਂ ਦਾ ਹੀ ਹੁੰਦਾ ਹੈ, ਜਦੋਂ ਲੱਤਾਂ ਬਾਹਾਂ ਮਾਰਦਾ ਹੈ। ਕੋਈ ਚੀਜ਼ ਸਾਹਮਣੇ ਕਰੋ ਬਾਹਾਂ ਲੜਾਂ ਮਾਰੇਗਾ, ਉਸ ਨੂੰ ਫੜਨ ਦੀ ਕੋਸ਼ਸ਼ ਕਰੇਗਾ, ਆਪਣੇ ਪਠਿਆਂ ਤੇ ਕਾਬੂ ਨਾ ਹੋਣ ਕਰਕੇ ਉਸ ਦਾ ਨਿਸ਼ਾਨਾ ਠੀਕ ਨਹੀਂ ਬੈਠੇਗਾ। ਛੇ ਕੁ ਮਹੀਨਿਆਂ ਦਾ ਹੁੰਦਾ ਹੈ ਤਾਂ ਕਿਸੇ ਦਿਲਖਿਚਵੀਂ ਚੀਜ਼ ਲਈ ਲੰਮਾ ਪਿਆ ਹੀ ਘਸੀਟ ਘਸੀਟ ਕੇ ਉਥੇ ਜਾ ਪਹੁੰਚੇਗਾ। ਇਹ ਗੱਲਾਂ ਬੱਚੇ ਨੂੰ ਕੋਈ ਸਿਖਾਂਦਾ ਨਹੀਂ, ਇਹ ਉਸ ਦੇ ਅੰਦਰਲੇ ਦੀ ਤੜਪ ਹੈ ਜੋ ਸਭ ਕੁਝ ਕਰਾਂਦੀ ਹੈ। ਤੁਸੀਂ ਉਸ ਦੇ ਰਸਤੇ ਵਿਚ ਰੁਕਾਵਟ ਨਾ ਸਾਬਤ ਹੋਵੇ, ਉਸ ਲਈ ਵਸੀਲੇ ਪੈਦਾ ਕਰੋ। ਜ਼ਮੀਨ ਤੇ ਗਦੇ ਵਿਛਾ ਕੇ ਲੰਮੀ ਚੌੜੀ ਥਾਂ ਬਣਾ ਦਿਓ, ਕਈ ਤਰਾਂ ਦੇ ਰੰਗਾਂ ਰੰਗਾਂ ਦੇ ਸੈਲੋਲਾਈਡ ਦੇ ਖਿਡੌਣੇ ਖਲੇਰ ਦਿਓ, ਉਸਦੇ ਕਮਰੇ ਵਿਚ ਤੇ ਉਸ ਦੀ ਮੰਜੀ ਦੇ ਦਵਾਲੇ ਰੰਗ ਬਰੰਗੇ ਰਿਬਨ ਟੰਗ ਦਿਓ, ਸੋਹਣੇ ਸੋਹਣੇ ਫੁਲਾਂ ਦੇ ਗੁਲਦਸਤੇ ਰਖ ਦਿਓ। ਉਸਦੇ ਕਮਰੇ ਦਾ ਫ਼ਰਨੀਚਰ ਸੋਹਣੇ ਰੰਗਾਂ ਦਾ

੧੨੮