ਪੰਨਾ:ਜ਼ਿੰਦਗੀ ਦੇ ਰਾਹ ਤੇ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਚਮਕਦਾਰ ਹੋਵੇ, ਰਾਤ ਵੇਲੇ ਉਸ ਦੇ ਕਮਰੇ ਵਿਚ ਸਾਵੀ ਜਾਂ ਨੀਲ ਰੋਸ਼ਨੀ ਹੋਵੇ, ਬੱਚੇ ਦੀਆਂ ਅਖਾਂ ਨਾ ਖ਼ਰਾਬ ਕਰ ਸਕੇ। ਇਹ ਹਨ ਛੋਟੇ ਬੱਚੇ ਦੇ ਆਹਰ, ਜਿਨਾਂ ਨਾਲ ਬੱਚੇ ਦੀ ਪਰਫੁਲਤਾ ਵਿਚ ਵਾਧਾ ਹੁੰਦਾ ਹੈ। ਬੱਚੇ ਤੇ ਕੰਨ ਬੜੇ ਤੇਜ਼ ਹੁੰਦੇ ਹਨ, ਜ਼ਰਾ ਜਿੰਨੀ ਆਵਾਜ਼ ਆਉਣ ਨਾਲ ਝਟ ਪਾਸਾ ਪਰਤ ਲਏਗਾ। ਉਸ ਨੂੰ ਛਣਕਣ ਵਾਲੇ, ਰੰਗ ਬਰੰਗੇ ਛਣਕਣੇ ਤੇ ਹੋਰ ਖਿਡੌਣੇ ਦਿਓ। ਦੰਦੀਆਂ ਕਢਣ ਸਮੇਂ ਬੱਚੇ ਨੂੰ ਦੰਦ ਖੰਡ ਦੀ ਮਾਲਾ, ਛਲ ਤੇ ਰਬੜ ਦੇ ਖਿਡੌਣੇ ਦੀ ਜ਼ਰੂਰਤ ਹੈ। ਇਹ ਸਾਰਾ ਕੁਝ ਮੁਹੱਈਆ ਕਰਨਾ ਤੁਹਾਡਾ ਫ਼ਰਜ਼ ਹੈ, ਇਹਨਾਂ ਦੇ ਤੋੜਨ, ਭੰਨਣ, ਖ਼ਰਾਬ ਕਰਨ ਨਾਲ ਬੱਚੇ ਨੂੰ ਗੁੱਸੇ ਹੋਣ ਦਾ ਜਾਂ ਝਿੜਕ ਦੇਣ ਦਾ ਤੁਹਾਡਾ ਕੋਈ ਹੱਕ ਨਹੀਂ। ਛੋਟਾ ਬੱਚਾ ਬੜੀਆਂ ਖੇਡਾਂ ਖੇਡਦਾ ਹੈ, ਉਸ ਵਿਚ ਦਿਲਚਸਪੀ ਲਓ, ਉਸਨੂੰ ਖਿਡਾਓ। ਇਕੋ ਖੇਡ ਨੂੰ ਬਾਰ ਬਾਰ ਖੇਡਨਾ, ਇਕੋ ਸਵਾਲ ਬਾਰ ਬਾਰ ਪੁੱਛਣਾ, ਬੱਚੇ ਦੀ ਜ਼ਿੰਦਗੀ ਦਾ ਜ਼ਰੂਰੀ ਅੰਗ ਹੈ, ਇਸ ਤੋਂ ਅੱਕੋ ਨਾ, ਕਾਹਲੇ ਨਾ ਪਵੋ। ਚਾਲੀ ਵਾਰੀ ਬੱਚਾ ਖਿਡੌਣਾ ਸੁਟੇਗਾ, ਤੁਸੀਂ ਫੜਾਈ ਜਾਓ। ਜੇ ਐਨੀ ਵਾਰੀ ਫੜਾ ਕੇ ਤਸਾਂ ਇਕ ਵਾਰੀ ਵੀ ਨਾਂਹ ਕਰ ਦਿਤੀ ਤਾਂ ਉਸ ਦਾ ਖਿੜਿਆ ਚੇਹਰਾ ਮੁਰਝਾ ਜਾਏਗਾ, ਉਸ ਦੇ ਛੋਟੇ ਜਹੇ ਦਿਲ ਦੀ ਖ਼ੁਸ਼ੀ ਟੁਟੇ ਗਜਰੇ ਵਾਂਗ ਚੂਰਾ ਚੂਰਾ ਹੋ ਜਾਏਗੀ, ਜਿਸ ਨੂੰ ਮੁੜ ਸੁਰਜੀਤ ਕਰਨਾ ਨਾਮੁਮਕਿਨ ਹੈ।

ਬੱਚਾ ਰਿੜ੍ਹਨਾ ਸਿਖੇਗਾ, ਘਰ ਦੇ ਕੋਨੇ ਕੋਨੇ ਵਿਚ ਪਹੁੰਚੇਗਾ, ਮਾਂ ਆਵਾਜ਼ ਮਾਰੇਗੀ ਤਾਂ ਆਵਾਜ਼ ਦੀ ਸੇਧੇ ਜਾ ਕੇ ਮਾਂ ਨੂੰ ਲਭ ਕੇ ਖ਼ੁਸ਼ ਹੋਏਗਾ। ਉਸ ਨੂੰ ਖੁਲ੍ਹਾ ਫਿਰਨ ਦੀ ਛੁੱਟੀ ਦਿਓ, ਉਸ ਦਾ ਰਸਤਾ ਸਾਫ਼ ਰਖੋ ਤਾਂ ਕਿ ਰਸਤੇ ਵਿਚ ਪਈਆਂ ਚੀਜ਼ਾਂ ਨਾਲ ਅੜ ਕੇ ਮੂੰਹ ਮੱਥਾ ਨਾ ਫਟ ਲਵੋ। ਗੰਦੀਆਂ ਮੰਦੀਆਂ ਚੀਜ਼ਾਂ ਉਸ ਦੇ ਰਸਤੇ ਵਿਚ ਨਾ ਹੋਣ,

੧੨੯