ਪੰਨਾ:ਜ਼ਿੰਦਗੀ ਦੇ ਰਾਹ ਤੇ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਤੇਜ਼ ਟੁਰੇ। ਨਿਕੀਆਂ ਨਿੱਕੀਆਂ ਲੱਤਾਂ ਤੇ ਛੋਟੇ ਛੋਟੇ ਕਦਮਾਂ ਤੋਂ ਅਸੀਂ ਅਸੰਭਵ ਗੱਲਾਂ ਦੀ ਆਸ ਰਖਦੇ ਹਾਂ। ਬੱਚੇ ਨੇ ਆਪਣੇ ਆਪ ਦੀ ਪਰਫਲਤਾ ਲਈ ਆਪ ਹੀ ਕਾਨੂੰਨ ਬਣਾਏ ਹੋਏ ਨੇ, ਤੁਹਾਡੇ ਘੜੇ ਕਾਨੂੰਨਾਂ ਤੇ ਉਹ ਨਹੀਂ ਚਲ ਸਕਦਾ, ਬੱਚਾ ਆਪਣੀਆਂ ਅੱਖਾਂ ਤੋਂ ਲੱਤਾਂ ਦੋਹਾਂ ਨਾਲ ਸੈਰ ਕਰਦਾ ਹੈ, ਆਪਣੇ ਆਲੇ ਦੁਆਲੇ ਦੇ ਨਜ਼ਾਰੇ ਤੇ ਪੁਛਾਂ ਹੀ ਉਸ ਨੂੰ ਅਗੇ ਲਈ ਜਾਂਦੀਆਂ ਹਨ। ਸੈਰ ਕਰਨ ਤੁਰਦਾ ਹੈ, ਖੁਡਾਂ ਦਿਸ ਪੈਂਦੀਆਂ ਹਨ, ਪਛੇਗਾ ਇਹ ਕੀ ਹੈ, ਬੜੇ ਆਰਾਮ ਨਾਲ ਦਸੋ। ਅਗੇ ਜਾਏਗਾ, ਦੋ ਕੁਤੇ ਖੇਡਦੇ ਦਿਸ ਪੈਣਗੇ, ਓਥੇ ਖਲੋਕੇ ਵੇਖਣ ਲਗ ਪਏਗਾ ਤੇ ਉਨ੍ਹਾਂ ਬਾਰੇ ਕਈ ਸਵਾਲ ਪੁਛੇਗਾ, ਪੂਰੀ ਤਸੱਲੀ ਹੋ ਜਾਣ ਤੇ ਅਗੇ ਟੁਰੇਗਾ। ਥੋਹੜੇ ਕਦਮਾਂ ਤੇ ਚਾਰ ਪੰਜ ਬੱਚੇ ਖੇਡਦੇ ਦਿਸ ਪੈਂਦੇ ਹਨ, ਉਥੇ ਹੀ ਕਿੰਨਾ ਚਿਰ ਲਗਾ ਰਹੇਗਾ। ਅਗੇ ਕੋਈ ਦਰਖ਼ਤ ਦਿਸ ਪਵੇਗਾ, ਓਸੇ ਤੇ ਚੜ੍ਹਨ ਲਗ ਪਵੇਗਾ, ਰਸਤੇ ਵਿਚ ਆਏ ਫੁੱਲ ਬੂਟਿਆਂ ਬਾਰੇ ਪੁਛ ਪੁਛ ਕੇ ਵਾਕਫ਼ੀਅਤ ਹਾਸਲ ਕਰੇਗਾ। ਅੱਗੇ ਪਾਣੀ ਆ ਜਾਂਦਾ ਹੈ, ਖ਼ੁਸ਼ੀ ਨਾਲ ਉਛਲ ਪਵੇਗਾ, "ਬੀ ਜੀ ਪਾਣੀ", ਵਿਚ ਰੋੜੇ ਸੁਟਣ ਲਗ ਪਵੇਗਾ। ਇਸ ਤਰ੍ਹਾਂ ਘੰਟੇ ਡੇਢ ਘੰਟੇ ਵਿਚ ਦੋ ਤਿੰਨ ਫਰਲਾਂਗ ਸੈਰ ਕਰ ਆਵੇਗਾ। ਏਸ ਸਮੇਂ ਨੂੰ ਵਿਅਰਥ ਗਿਆ ਨਾ ਸਮਝੋ, ਇਹ ਬੱਚੇ ਦੀ ਤਾਲੀਮ ਦਾ ਇਕ ਜ਼ਰੂਰੀ ਅੰਗ ਹੈ। ਬੱਚੇ ਦਾ ਕੋਈ ਕੰਮ ਕਰਨ ਲੱਗਿਆਂ ਕਾਹਲਾਪਣ ਨਾ ਵਿਖਾਓ, ਸ਼ਾਂਤੀ ਤੇ ਠਰ੍ਹੰਮੇ ਤੋਂ ਕੰਮ ਲਵੋ, ਸਾਲ ਦੋ ਸਾਲ ਬਾਅਦ ਬੱਚਾ ਖ਼ੁਦ ਮੁਖ਼ਤਾਰ ਹੋ ਜਾਏਗਾ, ਤੁਹਾਨੂੰ ਸੈਰ ਕਰਾਣ ਦੀ ਲੋੜ ਨਹੀਂ ਰਹਿਣ ਲਗੀ, ਉਹ ਆਪਣੇ ਆਪ ਸਭ ਕੁਝ ਕਰ ਲਵੇਗਾ। ਅਸੀਂ ਆਪਣੇ ਸੁਖ ਆਰਾਮ ਦੀ ਖ਼ਾਤਰ ਬੱਚੇ ਗੱਡੀ (ਪਰੈਮ) ਵਿਚ ਬਿਠਾ ਲੈਂਦੇ ਹਾਂ ਜਾਂ ਚੁਕ ਲੈਂਦੇ ਹਾਂ, ਪਰ ਬੱਚੇ ਦੀਆਂ

੧੩੧