ਪੰਨਾ:ਜ਼ਿੰਦਗੀ ਦੇ ਰਾਹ ਤੇ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲੋਂ ਉਠਦੀ ਹੈ। ਜੇ ਜ਼ਰਾ ਧੀ ਵੇਹਲੀ ਨਜ਼ਰ ਆ ਜਾਏ ਤਾਂ, “ਖਸਮਾਂ ਨੂੰ ਖਾਣੀਏਂ! ਧੁੱਗਾ ਮੰਜਾ ਲੈ ਕ ਪੈ ਰਹੀ ਏਂ, ਕਿੱਥੇ ਸੁਲ ਪਿਆ ਹੋਇਆ ਈ? ਹਾਇਆ ਨੀ! ਤੇਰਾ ਤੇ ਕਿਸੇ ਕੰਮ ਤੇ ਦਿਲ ਈ ਨਹੀਂ ਕਰਦਾ ਰੁੜ੍ਹ ਪੜ੍ਹ ਜਾਣੀਏਂ ਅਗੇ ਨਹੀਓਂ ਉਦਲ੍ਹਣਾ? ਏਥੇ ਹੀ ਕੁਆਰ-ਕੋਠਾ ਪਾਣਾ ਈ? ਨੀ ਤੂੰ ਨਿਜ ਹੁੰਦੀਓ, ਮੇਰੀਆਂ ਤੇ ਤੂੰ ਹੱਡੀਆਂ ਰੜਕ ਲਈਆਂ ਨੇ ਅਉਂਂਤਰੀ ਨਾ ਹੋਵੇ ਤੇ।”

ਵਿਚਾਰੀਆਂ ਧੀਆਂ ਦੇ ਇਸ ਤਰ੍ਹਾਂ ਦਿਨ ਕਟੀਂਂਦੇ ਹਨ, ਸਾਰਾ ਦਿਨ ਕੰਮ ਕਰ ਕਰ ਕੇ ਬੁੱਕ ਟੁਟ ਜਾਂਦੀਆਂ ਹਨ, ਅਗੋਂ ਇਹ ਕੁਝ ਉਨ੍ਹਾਂ ਨੂੰ ਮਿਲਦਾ ਹੈ। ਮਾਂ, ਪਿਓ, ਭਰਾਵਾਂ ਦੀਆਂ, ਸਭ ਦੀਆਂ ਝਿੜਕਾਂ ਖਾਂਦੀਆਂ ਹਨ। ਜੇ ਨਿੱਕੇ ਭਰਾ ਨੂੰ ਭੁਲ ਕੇ ਝਿੜਕ ਬਹਿਣ ਤਾਂ ਉਹ ਬੁਰੀ ਬਾਬ ਹੁੰਦੀ ਹੈ ਕਿ ਰਹੇ ਰਬ ਦਾ ਨਾਂ, ‘ਨੀ ਰੰਡੀਏ! ਤੈਨੂੰ ਤੇ ਬਾਲ ਕੋਈ ਵਢਿਆ ਨਹੀਂ ਭਾਉਂਦਾ। ਮੱਥਾ ਸੜੀਏ! ਉਹਨੇ ਤੇਰਾ ਕੀ ਵਿਗਾੜਿਆ ਏ, ਉਹਦੇ ਨਾਲ ਤੇਰਾ ਕਿਹੜਾ ਪਿਛਲੇ ਜੁਗ ਦਾ ਵੇਰ ਏ? ਹਰ ਵੇਲੇ ਉਹਨੂੰ ਚੰਬੜੀ ਰਹਿਣੀ ਏ। ਮੁੰਡਾ ਮੇਰਾ ਅੱਧਾ ਨਹੀਂਓ ਛਡਿਆ, ਜੇ ਵਿਚਾਰਾ ਕੋਈ ਚੀਜ਼ ਮੰਗ ਬਹੇ ਤਾਂ ਉਹਨੂੰ ਖਾਣ ਨੂੰ ਪੈ ਜਾਨੀ ਏ।” ਡੰਡਾ ਵਰ੍ਹਨੋਂ ਵੀ ਫ਼ਰਕ ਨਹੀਂ ਰਹਿੰਦਾ। ਜੇ ਕੋਈ ਕੰਮ ਜ਼ਰਾ ਵਿਗੜ ਜਾਏ ਤਾਂ, “ਨੀ ਸਿਰ ਸੜੀਏ! ਤੇਰੇ ਸਿਰ ਵਿਚ ਸੱਤਾਂ ਚੁਲਿਆਂ ਦੀ ਸਵਾਹ ਪਾਵਾਂ, ਆ ਕੀ ਸਾੜਿਆ ਈ? ਨੀਂ ਤੂੰ ਕਿੱਡੀ ਹਡ ਹਰਾਮ ਹੋ ਗਈ ਏਂ, ਕਿਸੇ ਕੰਮ ਤੇ ਤੇਰਾ ਦਿਲ ਈ ਨਹੀਂ ਕਰਦਾ। ਜਿਹੜੀ ਚੀਜ਼ ਨੂੰ ਹੱਥ ਲਾਨੀ ਏਂ, ਚੌੜ ਕਰ ਛੱਡਣੀ ਏਂ, ਖ਼ਬਰਦਾਰ ਜੇ ਅਗੋਂ ਨੂੰ ਕਿਸੇ ਕੰਮ ਨੂੰ ਹੱਥ ਲਾਇਆ ਤੇ, ਨੀਂ ਤੂੰ ਕਿਥੋਂ ਮੇਰੇ ਜੋਗੀ ਚੰਡਾਲਣ ਆ ਗਈ ਸੈਂ।” ਜੇ ਧੀ ਅਗੋਂ ਇਕ ਦੋ ਗੱਲਾਂ ਦਾ ਜਵਾਬ ਦੇ ਦਏ ਤਾਂ, “ਨੀਂ ਤੂੰ ਕਿਹੜਾ ਮੌਕਨਾ ਵਾਲਾ ਆਢਾ ਮੇਰੇ ਨਾਲ ਲਾ ਬੈਠੀ ਏ? ਮੈਂ

੧੫