ਪੰਨਾ:ਜ਼ਿੰਦਗੀ ਦੇ ਰਾਹ ਤੇ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੀਝਾਂ ਦੇ ਟੋਟੇ ਕਰਕੇ।

ਪਹਿਲੇ ਕੁਝ ਸਾਲ ਬੱਚੇ ਦੀਆਂ ਸਭ ਖ਼ਾਹਿਸ਼ਾਂ ਅਚੇਤ ਮਨ ਵਿਚੋਂ ਨਿਕਲਦੀਆਂ ਹਨ। ਸਭ ਤਜਰਬੇ, ਵੇਖੇ ਨਜ਼ਾਰੇ, ਆਲੇ ਦੁਆਲੇ ਦਾ ਤਜਰਬਾ, ਦੁਖਦਾਇਕ ਤੇ ਖ਼ੁਸ਼ੀ ਭਰੇ ਮੌਕੇ ਸਭ ਉਸ ਦੇ ਅਚੇਤ ਮਨ ਤੇ ਸਮਾਏ ਰਹਿੰਦੇ ਹਨ ਤੇ ਬੱਚਾ ਕੁਝ ਅਚੇਤ ਮਨ ਰਾਹੀਂ ਕਰਨਾ ਸ਼ੁਰੂ ਕਰਦਾ ਹੈ।

ਜਦੋਂ ਬੱਚਾ ਤਿੰਨ ਸਾਲਾਂ ਦਾ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਲਗਦਾ ਹੈ, ਜਿਵੇਂ ਉਸ ਨੇ ਨਵੀਂ ਜ਼ਿੰਦਗੀ ਵਿਚ ਕਦਮ ਰਖਿਆ ਹੈ, ਸਭ ਕੁਝ ਸੁਚੇਤ ਮਨ ਦੁਆਰਾ ਤੇ ਯਾਦਾਸ਼ਤ ਨਾਲ ਸ਼ੁਰੂ ਕਰਦਾ ਹੈ।

ਆਓ ਜ਼ਰਾ ਬੱਚੇ ਦੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ - ਜਨਮ ਤੋਂ ਲੈ ਕੇ ਤੁਹਾਡਾ ਬੱਚਾ ਪਰ ਅਧੀਨ ਹੈ, ਉਹ ਹਰ ਤਰ੍ਹਾਂ ਤੁਹਾਡੇ ਵਸ ਹੈ। ਸ਼ੁਰੂ ਵਿਚ ਉਹ ਪਾਸਾ ਵੀ ਨਹੀਂ ਸੀ ਆਪ ਪਰਤ ਸਕਦਾ, ਉਠ ਕੇ ਆਪਣੀ ਮੰਜੀ ਤੇ ਬੈਠ ਨਹੀਂ ਸੀ ਸਕਦਾ, ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਉਹ ਆਪ ਬੈਠਣ ਜੋਗਾ ਹੋਇਆ ਜਾਂ ਮੰਜੀ ਨੂੰ ਫੜ ਕੇ ਖਲੋਣ ਯੋਗਾ ਹੋਇਆ ਤਾਂ ਉਹ ਕਿਤਨੇ ਚਾਅ ਨਾਲ ਮੁੜ ਮੁੜ ਕੇ ਬੈਠਦਾ ਜਾਂ ਮੰਜੀ ਫੜ ਕੇ ਖਲੋਂਦਾ ਹੈ। ਬੱਚੇ ਨੂੰ ਨੀਂਦ ਵੀ ਆਈ ਹੋਵੇ, ਥਕ ਟੁੱਟ ਕੇ ਹਫ਼ ਵੀ ਗਿਆ ਹੋਵੇ ਤਾਂ ਵੀ ਜਦੋਂ ਉਸ ਨੇ ਕੋਈ ਨਵੀਂ ਜਾਚ ਸਿਖ ਲਈ ਹੈ ਤਾਂ ਮੁੜ ਮੁੜ ਕੇ ਉਸ ਵਿਚ ਖ਼ੁਸ਼ ਹੁੰਦਾ ਹੈ, ਤੁਸੀਂ ਪਹਿਲੋਂ ਦੇਖ ਕੇ ਖ਼ੁਸ਼ ਹੁੰਦੇ ਹੋ, ਫੇਰ ਕਾਹਲੇ ਪੈ ਜਾਂਦੇ ਹੋ, ਖਿਝਦੇ ਹੋ ਤੇ ਮਹਿਸੂਸ ਕਰਦੇ ਹੋ ਕਿ ਤੁਹਾਡਾ ਬੱਚਾ ਹੁਣ ਬੜਾ ਥਕ ਗਿਆ ਹੈ, ਹੁਣ ਉਸ ਨੇ ਆਪਣਾ ਚਾਅ ਪੂਰਾ ਕਰ ਲਿਆ ਹੈ, ਹੁਣ ਉਸ ਨੂੰ ਬਸ ਕਰਨਾ ਚਾਹੀਦਾ ਹੈ। ਤੁਸੀਂ ਉਸ ਨੂੰ ਪਿਆਰ ਨਾਲ ਮਨ੍ਹਾਂ ਕਰਦੇ ਹੋ, ਰੋਕਦੇ ਹੋ, ਜ਼ੋਰੀ ਫੜ ਕੇ ਲਿਟਾਂਦੇ ਹੋ, ਉਹ ਕੁਰਲਾ ਉਠਦਾ ਹੈ। ਤੁਸੀਂ ਉਸ ਨੂੰ

੧੩੨