ਪੰਨਾ:ਜ਼ਿੰਦਗੀ ਦੇ ਰਾਹ ਤੇ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਖ਼ਾਹਿਸ਼ ਹੋਰ ਤਰ੍ਹਾਂ ਪੂਰੀ ਕਰੋ।

ਬੱਚਾ ਆਪ ਮੰਜੀ ਤੋਂ ਥਲੇ ਉਤਰਨਾ ਚਾਹੁੰਦਾ ਹੈ, ਜੇ ਅਸੀਂ ਉਸਨੂੰ ਝਿੜਕ ਕੇ ਰੋਕ ਦਿਆਂਗੇ ਤਾਂ ਉਹ ਕਿਸੇ ਵੇਲੇ ਸਾਡੀ ਗ਼ੈਰ ਹਾਜ਼ਰੀ ਵਿਚ ਉਤਰਨ ਦੀ ਕੋਸ਼ਿਸ਼ ਵਿਚ ਮੰਜੀ ਤੋਂ ਹੇਠਾਂ ਡਿਗ ਕੇ ਮੂੰਹ ਮਥਾ ਫਟਾ ਲਏਗਾ। ਬੱਚਾ ਕੁਰਸੀ ਤੇ ਆਪ ਚੜ੍ਹਨਾ ਚਾਹੁੰਦਾ ਹੈ, ਜੇ ਅਸੀਂ ਉਸ ਦੀ ਮਦਦ ਨਾ ਕਰਾਂਗੇ ਤਾਂ ਕਿਸੇ ਵੇਲੇ ਚੋਰੀ ਤਜਰਬਾ ਕਰਦਾ ਕੁਰਸੀ ਆਪਣੇ ਉਤੇ ਡੇਗ ਲਏਗਾ। ਬੱਚਾ ਪੌੜੀਆਂ ਤੋਂ ਆਪ ਹੇਠਾਂ ਉਤਰਨਾ ਚਾਹੁੰਦਾ ਹੈ, ਜੇ ਅਸੀਂ ਉਸ ਨੂੰ ਹਰ ਵਕਤ ਡਰਾਂਦੇ ਰਹਾਂਗੇ ਤਾਂ ਉਹ ਚੋਰੀ ਛੁਪੀ ਜ਼ਰੂਰ ਵਰਜੀ ਗੱਲ ਤੇ ਅਮਲ ਕਰੇਗਾ। ਵਰਜਨ ਨਾਲ ਉਸ ਦੀ ਆਜ਼ਾਦੀ ਦੀ ਉਮਲਦੀ ਖ਼ਾਹਿਸ਼ ਹੋਰ ਭੜਕੇਗੀ ਤੇ ਬਜਾਏ ਸਾਡੇ ਸਾਹਮਣੇ ਕੋਸ਼ਿਸ਼ ਕਰਨ ਦੇ ਉਹ ਸਾਡੀ ਗ਼ੈਰ ਹਾਜ਼ਰੀ ਵਿਚ ਤਜਰਬੇ ਕਰੇਗਾ, ਜਿਸ ਨਾਲ ਉਸ ਨੂੰ ਚੋਟ ਲਗਣ ਦਾ ਖ਼ਤਰਾ ਹੁੰਦਾ ਹੈ।

ਬੱਚੇ ਦੀ ਮੰਜੀ ਤੋਂ ਉਤਰਨ ਦੀ ਖ਼ਾਹਿਸ਼ ਨੂੰ ਪੂਰਾ ਕਰੋ, ਜਦ ਉਹ ਕੋਸ਼ਿਸ਼ ਕਰੇ, ਉਸ ਨੂੰ ਹਥ ਰੱਖ ਕੇ ਉਤਸ਼ਾਹ ਦਿਓ ਤੇ ਹੇਠਾਂ ਉਤਰਨ ਵਿਚ ਉਸ ਦੀ ਮਦਦ ਕਰੋ, ਉਸ ਨੂੰ ਸ਼ਾਬਾਸ਼ ਦਿਓ ਤੇ ਉਸ ਦੇ ਵਧਦੇ ਸ਼ੌਕ ਦੀ ਪ੍ਰਸੰਸਾ ਕਰੋ, ਉਸ ਨੂੰ ਡਿਗਣ ਢਹਿਣ ਤੋਂ ਬਚਾਣ ਲਈ ਉਸ ਨੂੰ ਉੱਚੀਆਂ ਮੰਜੀਆਂ ਤੇ ਨਾ ਬਿਠਾਓ। ਬੱਚੇ ਲਈ ਐਸੀਆਂ ਮੰਜੀਆਂ ਰਖੋ,ਜਿਸ ਤੇ ਉਹ ਅਸਾਨੀ ਨਾਲ ਆਪ ਚੜ੍ਹ ਲਹਿ ਸਕੇ।

ਪੌੜੀਆਂ ਤੇ ਚੜ੍ਹਨ ਉਤਰਨ ਲਈ ਉਂਗਲੀ ਫੜ ਕੇ ਆਪ ਉਸ ਦੀ ਮਦਦ ਕਰੋ, ਉਸ ਨੂੰ ਹੌਸਲਾ ਦਿਓ, ਆਪਣੀ ਗ਼ੈਰ ਹਾਜ਼ਰੀ ਵਿਚ ਖ਼ਤਰੇ ਤੋਂ ਬਚਾਣ ਲਈ ਪੌੜੀਆਂ ਅਗੇ ਰੋਕ ਰਖ ਜਾਉ।

ਬੱਚਾ ਆਪਣੀ ਹਥੀਂ ਦਾਲ, ਚੌਲ, ਖਿਚੜੀ, ਸਬਜ਼ੀ ਖਾਣਾ ਚਾਹੁੰਦਾ ਹੈ, ਉਸ ਨੂੰ ਜਾਂਚ ਨਹੀਂ ਆਉਂਦੀ, ਕਪੜੇ ਲਿਬੇੜ ਲੈਂਦਾ ਹੈ, ਹੱਥ ਮੂੰਹ

੧੩੫