ਪੰਨਾ:ਜ਼ਿੰਦਗੀ ਦੇ ਰਾਹ ਤੇ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰ ਲੈਂਦਾ ਹੈ, ਸਾਰਾ ਕੁਝ ਡੋਲ ਦੇਂਦਾ ਹੈ, ਮੰਜੀ ਕੁਰਸੀ, ਮੇਜ਼ ਖ਼ਰਾਬ ਕਰ ਦੇਂਦਾ ਹੈ, ਘਬਰਾਉ ਨਹੀਂ, ਬੱਚੇ ਨੂੰ ਝਿੜਕ ਕੇ ਨਾ ਬਿਠਾ ਦਿਓ, ਉਸ ਨੂੰ ਹਰ ਇਕ ਜਾਂਚ ਸਿਖਣ ਲਈ ਮੌਕੇ ਦਿਓ, ਮੁਨਾਸਬ ਸਾਮਾਨ ਮੁਹੱਈਆ ਕਰੋ, ਗੋਲ ਚਿਮਚਾ ਲੈ ਦਿਓ ਤਾਂ ਜੋ ਨੋਕਦਾਰ ਚਿਮਚਾ ਮੂੰਹ ਵਿਚ ਨਾ ਚੋਭ ਲਏ, ਮੰਜੀ ਤੇ ਨਾ ਬਿਠਾਓ, ਵਖਰਾ ਮੇਜ਼ ਕੁਰਸੀ ਰਖ ਦਿਓ ਤਾਂ ਜੋ ਤੁਹਾਡੀਆਂ ਚੀਜ਼ਾਂ ਖ਼ਰਾਬ ਨਾ ਕਰੇ। ਜੇ ਤੁਹਾਡੇ ਨਾਲ ਬੈਠ ਕੇ ਖਾਣ ਦੀ ਜ਼ਿੱਦ ਕਰਦਾ ਹੈ ਤਾਂ ਮੇਜ਼ ਤੇ ਉਸ ਦੇ ਸਾਹਮਣੇ ਵਖਰਾ ਕਪੜਾ ਵਿਛਾ ਦਿਓ, ਉਸ ਨੂੰ ਫ਼ਰਾਕ ਕਮੀਜ਼ ਦੇ ਉੱਪਰ ਹੋਰ ਕਪੜਾ (ਏਪਰਨ, ਪਿਨੇਫੋਰ) ਪਾ ਦਿਓ ਜੋ ਉਸ ਦੇ ਖਾਣ ਪੀਣ ਮਗਰੋਂ ਉਤਾਰ ਦਿਤਾ ਜਾਏ। ਜੇ ਉਹ ਆਪਣੇ ਸਾਰੇ ਹੱਥ, ਆਪਣਾ ਸਾਰਾ ਮੁੰਹ ਸਲੂਣੇ ਨਾਲ ਲਬੇੜ ਲੈਂਦਾ ਹੈ ਤਾ ਚਿੰਤਾ ਨਾ ਕਰੋ, ਉਸ ਨੂੰ ਤਰੀਕੇ ਨਾਲ ਖਾਣ ਦੀ ਜਾਂਚ ਸਿਖਾਓ, ਲੇਕਿਨ ਕਾਹਲੇ ਨਾ ਪਵੋ, ਬੱਚਾ ਹੌਲੀ ਹੌਲੀ ਨੂੰ ਸਿਖੇਗਾ। ਬੱਚੇ ਨੂੰ ਆਪਣੇ ਨਾਲ ਬੈਠ ਕੇ ਖਾਣ ਦਿਓ, ਤੁਹਾਨੂੰ ਖਾਂਦਿਆਂ ਦੇਖ ਕੇ ਉਹ ਭੀ ਜਾਂਚ ਸਿਖੇਗਾ। ਬੱਚੇ ਨੂੰ ਆਪਣੀ ਹੱਥੀ ਹੀ ਖਿਲਾਓ, ਪਰ ਜਿਨ੍ਹਾਂ ਬਰਤਨਾਂ ਵਿਚ ਚਾਹੁੰਦੇ ਹੋ ਕਿ ਬੱਚਾ ਆਪ ਖਾਏ ਤੁਸੀਂ ਭੀ ਉਸ ਨੂੰ ਉਨ੍ਹਾਂ ਵਿਚ ਹੀ ਖਿਲਾਓ। ਜੇ ਬੱਚਾ ਆਪ ਖਾਣ ਦੀ ਖ਼ਾਹਿਸ਼ ਜ਼ਾਹਿਰ ਕਰੇ ਤਾਂ ਉਸ ਨੂੰ ਆਪ ਹੀ ਖਾਣ ਦਿਓ, ਕੋਲ ਬੈਠ ਕੇ ਉਸ ਨੂੰ ਉਤਸ਼ਾਹ ਦਿਓ। ਤੁਹਾਡਾ ਵਕਤ ਲਗੇਗਾ, ਤੁਹਾਨੂੰ ਸਬਰ ਕਰਨਾ ਪਵੇਗਾ, ਆਪਣੀ ਔਖੀ ਆਪਣੇ ਹੱਥਾਂ ਦੇ ਤੇ ਕਪੜੇ ਗੰਦੇ ਹੁੰਦੇ ਦੇਖੋਗੇ, ਸਾਫ਼ ਸੁਥਰਾ ਮੂੰਹ ਲਿਬੜਦਾ ਸਹਾਰੋਗੇ, ਤੁਹਾਨੂੰ ਖਿਝ ਚੜ੍ਹੇਗੀ, ਗੁੱਸਾ ਆਵੇਗਾ-ਪਰ ਕਿਸ ਚੀਜ਼ ਦਾ ਮੁਲ ਜ਼ਿਆਦਾ ਹੈ? ਧੋਤੇ ਕਪੜਿਆਂ ਦਾ, ਸੁਥਰੇ ਮੂੰਹ ਦਾ ਕਿ ਤੁਹਾਡੇ ਬੱਚੇ ਦੇ ਕੋਮਲ ਮਨ ਦੀ ਨਿਕੀ ਰੀਝ ਦਾ ਤੇ ਉਸ ਦੀ ਹਿੱਕ ਵਿਚੋਂ ਨਿਕਲੀ

੧੩੬