ਪੰਨਾ:ਜ਼ਿੰਦਗੀ ਦੇ ਰਾਹ ਤੇ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੜਪ ਦਾ?

ਬੱਚੇ ਦੇ ਕੋਮਲ ਮਨ ਦੀਆਂ ਰੀਝਾਂ ਦੀ ਕਦਰ ਕਰੋ, ਉਸ ਦੇ ਨਿਕੇ ਕੰਮਾਂ ਦੀ ਦਾਦ ਦਿਓ, ਉਸ ਦੀ ਪ੍ਰਫੁਲਤ ਹੁੰਦੀ ਸ਼ਖ਼ਸੀਅਤ ਦੀ ਸਹਾਇਤਾ ਕਰੋ, ਉਸ ਦੇ ਫੁਟਦੇ ਸੋਮੇ ਨੂੰ ਨਾ ਰੋਕੋ। ਬੱਚੇ ਨੂੰ ਆਪਣੇ ਪੈਰਾਂ ਤੇ ਖਲੋਣ ਦਿਓ, ਉਸ ਨੂੰ ਆਪਣੀ ਕੈਦ ਵਿਚ ਰੱਖਣ ਦੀ ਕੋਸ਼ਿਸ਼ ਨਾ ਕਰੋ, ਜੇ ਉਹ ਆਜ਼ਾਦੀ ਚਾਹੁੰਦਾ ਹੈ ਤਾਂ ਉਸ ਨੂੰ ਆਜ਼ਾਦ ਹੋਣ ਦਿਓ।

ਤੁਹਾਡਾ ਬੱਚਾ ਬੜੇ ਚਾਅ ਨਾਲ ਤੁਹਾਡੇ ਕੋਲ ਆਉਂਦਾ ਹੈ, ਤੁਸੀਂ ਉਸ ਦੇ ਬਕਸ ਜਾਂ ਸੂਟ-ਕੇਸ ਵਿਚੋਂ ਉਸ ਲਈ ਕਪੜੇ ਕਢ ਰਹੇ ਹੁੰਦੇ ਹੋ। ਬੱਚਾ ਆਪਣੇ ਕਪੜੇ ਦੇਖ ਕੇ ਖ਼ੁਸ਼ੀ ਨਾਲ ਉਛਲ ਪੈਂਦਾ ਹੈ, "ਬੀ ਜੀ ਮੇਲਾ ਫ਼ਲਾਕ", ਹਥ ਨਾਲ ਬਾਹਰ ਧਰੂਹ ਜਾਂਦਾ ਹੈ, ਥੱਲੇ ਫ਼ਰਸ਼ ਤੇ ਡਿੱਗ ਪੈਂਦਾ ਹੈ, ਤੁਸੀਂ ਗ਼ੁੱਸੇ ਨਾਲੇ ਉਬਲਦੇ ਇਕ ਚਪੇੜ ਜੜ ਦਿੰਦੇ ਹੋ, ਇਹ ਕੀ ਕੀਤਾ ਈ? ਸਾਰਾ ਗੰਦਾ ਕਰ ਦਿੱਤਾ ਈ, ਹਟ ਜਾਂ ਪਰੇ, ਖ਼ਬਰਦਾਰ! ਹਥ ਲਾਇਆ ਈ ਤੇ।" ਬੱਚੇ ਦੀ ਉਛਲਦੀ ਖੁਸ਼ੀ ਦੇ ਹੜ੍ਹ ਨੂੰ ਤੁਸਾਂ ਰੋਕ ਦਿਤਾ, ਉਸ ਦੇ ਖਿੜੇ ਚਿਹਰੇ ਨੂੰ ਕੁਮਲਾ ਦਿਤਾ......ਆਪਣੇ ਸੂਟਕੇਸ ਨੂੰ ਦੇਖ ਕੇ ਉਸ ਦੇ ਉਭਰੇ ਚਾਅ, ਆਪਣੇ ਫਰਾਂਕ ਨੂੰ ਪਕੜ ਕੇ ਉਸ ਦੀ ਉਮਲ ਉਮਲ ਕਰਦੀ ਪ੍ਰਸੰਨਤਾ ਨੂੰ ਤੁਸਾਂ ਇਕ ਸੈਕੰਡ ਵਿਚ ਕੁਚਲ ਦਿਤਾ।

ਗੁੱਸੇ ਵਿਚ ਆ ਜਾਣਾ, ਦੋ ਚੰਡਾਂ ਲਾ ਕੇ ਬੱਚੇ ਨੂੰ ਪਰੇ ਹਟਾ ਦੇਣਾ ਬੜਾ ਆਸਾਨ ਹੈ; ਆਪਣੇ ਗੁੱਸੇ ਤੇ ਕਾਬੂ ਪਾਣਾ ਤੇ ਬੱਚੇ ਨੂੰ ਪਿਆਰ ਨਾਲ ਸਮਝਾਣਾ ਬੜਾ ਔਖਾ ਹੈ, ਕੀਮਤੀ ਫ਼ਰਾਕ ਨੂੰ ਮਿਟੀ ਵਿਚ ਰੁਬੜੀਂਦਾ ਦੇਖ ਕੇ ਕਿਹੜੀ ਮਾਂ ਆਪਣੇ ਕਰੋਧ ਨੂੰ ਰੋਕ ਲੈਂਦੀ ਹੈ ਤੇ ਆਪਣੇ ਬੱਚੇ ਨੂੰ ਬੜੇ ਪਿਆਰ-ਭਰੇ ਲਹਿਜੇ ਵਿਚ ਕਹਿੰਦੀ ਹੈ, "ਹਾਂ ਲਾਲੀ! ਇਹ ਸੋਹਣਾ ਫ਼ਰਾਕ ਤੁਹਾਡਾ ਹੀ ਹੈ, ਕਿਡਾ ਸੋਹਣਾ! ਕਲ੍ਹ

੧੩੭