ਪੰਨਾ:ਜ਼ਿੰਦਗੀ ਦੇ ਰਾਹ ਤੇ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਾਂਗੇ ਤੇ ਚਲਾਂਗੇ ਤੇ ਪਾਵਾਂਗੇ। ਹੁਣ ਠੀਕ ਕਰ ਕੇ ਤਹਿ ਕਰ ਕੇ ਆਪਣੇ ਸੂਟ-ਕੇਸ ਵਿਚ ਰੱਖ ਦਿਓ। ਹੈਂ ਨਾਂ, ਚੰਨ ਜੀ!" ਕਿਤਨ, ਅਸਰ ਹੁੰਦਾ ਹੈ ਬੱਚੇ ਤੇ ਇਸ ਜਾਦੂ- ਭਰੇ ਲਹਿਜੇ ਦਾ, "ਟਾਂਨੇ ਤੇ ਕਲ੍ਹ, ਹੱਛਾ।"

ਤੁਹਾਡਾ ਬੱਚਾ ਆਪਣਾ ਫ਼ਰਾਕ ਆਪ ਪਾਣਾ ਚਾਹੁੰਦਾ ਹੈ, ਤੁਸੀਂ ਉਸ ਨੂੰ ਪਾਣ ਨਹੀਂ ਦੇਂਦੇ, ਤੇਰੇ ਕੋਲੋਂ ਨਹੀਂ ਪੈਣਾ' ਉਸ ਨੂੰ ਕੋਸ਼ਿਸ਼ ਜ਼ਰੂਰ ਕਰਨ ਦਿਓ, ਉਸ ਨੂੰ ਜਾਚ ਦਸੋ, ਉਤਸ਼ਾਹ ਦਿਓ। ਉਸ ਕੋਲੋਂ ਨਹੀਂ ਪਏਗਾ ਤਾਂ ਉਹ ਆਪੇ ਹੀ ਛਡ ਦਏਗਾ ਤੇ ਆਪ ਨੂੰ ਪਾਣ ਲਈ ਕਹੇਗਾ। ਤੁਸੀਂ ਉਸ ਨੂੰ ਠਿਠ ਨਾ ਕਰੋ, "ਬਸ ਪਾ ਲਿਆ ਈ, ਮੈਂ ਕਿਹਾ ਨਹੀਂ ਸੀ ਤੇਰੇ ਕੋਲੋਂ ਨਹੀਂ ਪੈਣਾ" ਉਸ ਨੂੰ ਸਗੋਂ ਹੌਸਲਾ ਦਿਓ, "ਨਹੀਂ ਪਿਆ; ਲਿਆ ਮੈਂ ਪਾ ਦੇਣੀ ਆਂ। ਤੈਨੂੰ ਜਾਚ ਆ ਜਾਵੇਗੀ।" ਬੱਚੇ ਦਾ ਦਿਲ ਵਧਾਓ, ਉਸ ਨੂੰ ਕਦੇ ਨਾ ਛੁਟਿਆਉ।

ਕਿਸੇ ਉਮਰ ਤੇ ਹਰੇਕ ਬੱਚਾ ਆਪਣੇ ਬੂਟ, ਆਪਣੇ ਕੱਪੜੇ ਆਪ ਪਾਣਾ ਲਾਹੁਣਾ ਚਾਹੁੰਦਾ ਹੈ, ਉਸ ਨੂੰ ਜਾਂਚ ਦਸੋ, ਪਰੇਰਨਾ ਦਿਓ, ਉਸ ਦੀ ਮਦਦ ਕਰੋ। ਨਿਕੇ ਨਿਕੇ ਕੰਮਾਂ ਵਿਚ ਤੁਹਾਡੇ ਵਲੋਂ ਮਿਲੀ ਪ੍ਰਸੰਸਾ ਤੇ ਉਤਸ਼ਾਹ ਉਸ ਨੂੰ ਅਗੇਰੇ ਜੀਵਨ ਵਿਚ ਵੱਡੇ ਕੇ ਕੰਮਾਂ ਨੂੰ ਹਥ ਪਾਣ ਲਈ ਤਿਆਰ ਕਰਨਗੇ।

ਬੱਚਾ ਆਪਣੇ ਜ਼ਾਤੀ ਕੰਮਾਂ ਨੂੰ ਆਪਣੀ ਹਥੀਂ ਕਰ ਕੇ ਬੜਾ ਖ਼ੁਸ਼ ਹੁੰਦਾ ਹੈ। ਕਿਸੇ ਉਮਰ ਤੇ ਉਹ ਤੁਹਾਡੇ ਕੰਮ ਕਰਨ ਦੀ ਵੀ ਜਾਂਚ ਸਿਖਣੀ ਚਾਹੁੰਦਾ ਹੈ। ਤੁਸੀਂ ਸਬਜ਼ੀ ਕਟ ਰਹੇ ਹੋ, ਤੁਹਾਡਾ ਬੱਚਾ ਆ ਕੇ

ਚਾਕੂ ਛੁਰੀ ਫੜ ਲੈਂਦਾ ਤਾਂ ਤੁਸੀ ਘਬਰਾ ਜਾਂਦੇ ਹੋ ਕਿ ਤੇਜ਼ ਛੁਰੀ ਨਾਲ ਹਥ ਨਾ ਕਟ ਲਏ, ਤੁਹਾਡੀ ਸਬਜ਼ੀ ਖ਼ਰਾਬ ਨਾ ਕਰ ਦਏ, ਉਸ ਨੂੰ ਝਿੜਕ ਕੇ ਜਾਂ ਮਾਰ, ਕੇ ਪਰੇ ਧੱਕ ਦੇਂਦੇ ਹੋ। ਆਪਣਾ ਮਤਲਬ ਤਾਂ

੧੩੮