ਪੰਨਾ:ਜ਼ਿੰਦਗੀ ਦੇ ਰਾਹ ਤੇ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਤਿੰਨ ਸਾਲ ਦੇ ਬੱਚੇ ਨੂੰ ਬੜੀ ਖ਼ੁਸ਼ੀ ਹੁੰਦੀ ਹੈ ਜੇ ਉਸ ਦਾ ਆਪਣਾ ਵਖਰਾ ਸੂਟਕੇਸ, ਟਰੰਕ ਜਾਂ ਦਰਾਜ਼ ਹੋਵੇ, ਜਿਸ ਵਿਚ ਉਹ ਆਪਣੇ ਕਪੱੜੇ ਆਪ ਰਖ ਸਕੇ ਤੇ ਉਸ ਵਿਚੋਂ ਆਪ ਕਢ ਸਕੇ। ਉਸ ਨੂੰ ਕੁਝ ਕ ਚੋਣਵੇਂ ਕਪੜੇ ਵਖਰੇ ਦਿੱਤੇ ਜਾ ਸਕਦੇ ਹਨ। ਉਹ ਸਾਡੀ ਮਰਜ਼ੀ ਦੇ ਮੁਤਾਬਕ ਠੀਕ ਜੋੜ ਭੀ ਨਹੀਂ ਸਕੇਗਾ, ਤਹਿ ਭੀ ਨਹੀਂ ਕਰ ਸਕੇਗਾ ਪਰ ਅਸਾਂ ਦਖ਼ਲ ਨਹੀਂ ਦੇਣਾ, ਜਦ ਤਕ ਕਿ ਉਹ ਸਾਡੀ ਮਦਦ ਦੀ ਮੰਗ ਨਹੀਂ ਕਰਦਾ। ਉਸ ਦਾ ਸੂਟਕੇਸ, ਟਰੰਕ ਜਾਂ ਦਰਾਜ਼ ਉਸ ਦੀ ਪਹੁੰਚ ਵਿਚ ਹੋਣਾ ਚਾਹੀਦਾ ਹੈ, ਜਿਥੇ ਉਸ ਦਾ ਹਥ ਅਸਾਨੀ ਨਾਲ ਪਹੁੰਚ ਸਕੇ। ਬੱਚੇ ਨੂੰ ਕਿੱਲੀਆਂ ਉਸ ਦੇ ਪੱਧਰ ਤੇ ਲੱਗਾ ਦਿਓ, ਜਿਨ੍ਹਾਂ ਤੇ ਉਹ ਆਪਣੇ ਕਪੜੇ ਆਪ ਟੰਗ ਸਕੇ ਤੇ ਲਾਹ ਸਕੇ। ਬੱਚੇ ਨੂੰ ਵੱਖਰੀ ਕੌਲੀ, ਗਲਾਸ, ਚਿਮਚਾ, ਪਲੇਟ ਵਗੈਰਾ ਸਭ ਕੁਝ ਮੁਹੱਈਆ ਕਰ ਕੇ ਦਿਓ, ਜਿਨ੍ਹਾਂ ਤੇ ਉਸ ਦਾ ਪੂਰਾ ਹਕ ਹੋਵੇ, ਖ਼ੁਸ਼ੀ ਨਾਲ, ਉਹ ਆਪ ਜਿਥੇ ਚਾਹੇ ਉਹਨਾਂ ਨੂੰ ਰਖ ਸਕੇ, ਜਿਸ ਤਰਾਂ ਚਾਹੇ ਉਨ੍ਹਾਂ ਨੂੰ ਵਰਤ ਸਕੇ।

ਅਜ ਕਲ ਦੀ ਨਵੀਂ ਰੌ ਖਿਡਾਉਣਿਆਂ ਦੇ ਬਰਖ਼ਿਲਾਫ਼ ਹੈ। ਉਨ੍ਹਾਂ ਮਨੋਵਿਗਿਆਨਕਾਂ ਦੀ ਰਾਏ ਹੈ ਕਿ ਬੱਚੇ ਦਾ ਆਲਾ ਦੁਆਲਾ ਖਿਡਾਉਲਿਆਂ ਦੀ ਬਜਾਏ ਚੀਜ਼ਾਂ ਨਾਲ ਭਰ ਦਿਓ, ਜਿਨ੍ਹਾਂ ਨਾਲ ਬੱਚੇ ਵਡਿਆਂ ਵਾਲੇ ਕੰਮ ਕਰ ਸਕਣ, ਛੋਟੇ ਛੋਟੇ ਖਿਡਾਉਣੇ ਬੱਚਿਆਂ ਨੂੰ ਸੁਪਨਿਆਂ ਭਰੀ ਦੁਨੀਆਂ ਵਿਚ ਰਖਣਗੇ, ਪਰ ਉਹਨਾਂ ਦਾ ਇਸ ਅਸਲੀ ਦੁਨੀਆਂ ਨਾਲ ਕੰਮ ਹੈ। ਖਿਡਾਉਣਾ ਟੀ-ਸੈਟ ਲੈ ਕੇ ਦੇਣ ਨਾਲੋਂ ਜ਼ਰਾ ਵੱਡਾ ਲੈ ਦਿੳ, ਜਿਸ ਵਿਚ ਆਪ ਚਾਹ ਪੀ ਸਕੇ ਤੇ ਆਪਣੇ ਦੋਸਤਾਂ ਨੂੰ ਚਾਹ ਪਿਆ ਸਕੇ। ਕੁਰਸੀਆਂ ਮੇਜਾਂ, ਪਲੰਘ ਤੇ ਖਿਡਾਉਣਾ ਸੋਫਾ-ਸੈਟ ਲੈ ਦੇਣ ਨਾਲੋਂ ਜ਼ਰਾ ਵਡਾ ਬਣਵਾ ਦਿਓ ਜਿਨਾਂ ਨੂੰ ਆਪਣੇ ਕਮਰੇ ਵਿਚ ਜਾ ਸਕੇ, ਬੈਠ ਸਕੇ, ਦੋਸਤਾਂ ਨੂੰ ਬਿਠਾ ਸਕੇ। ਛੋਟਾ ਬਾਂਸ ਨਾਲ

੧੪੧