ਪੰਨਾ:ਜ਼ਿੰਦਗੀ ਦੇ ਰਾਹ ਤੇ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੀ, ਉਹ ਆਹਰ ਚਾਹੁੰਦਾ ਹੈ, ਕੰਮ ਕਰ ਕੇ ਉਸ ਦਾ ਸਰੀਰ ਪਰਫੁਲਤ ਹੋਵੇਗਾ; ਕੰਮਾਂ ਵਿਚੋਂ ਸਾਰਾ ਤਜਰਬਾ ਹਾਸਲ ਕਰੇਗਾ, ਕੰਮ ਕਰਦਾ ਬੱਚਾ ਥੱਕਦਾ ਨਹੀਂ। ਨੌਕਰਾਂ ਵਾਲੇ ਕੰਮ ਕਰਨ ਦਾ ਉਸ ਦਾ ਖ਼ਾਸ ਸ਼ੌਕ ਹੈ, ਕਰਨ ਦਿਓ, ਰੋਕੋ ਨਾ। ਬਹਾਰੀ ਫੇਰਦੇ ਨੂੰ ਵੇਖ ਕੇ ਇਹ ਕਹਿ ਕੇ ਬੱਚੇ ਦਾ ਦਿਲ ਨਾ ਤੋੜੋ, ਨਿਰਾਦਰ ਨਾ ਕਰੋ; "ਛਡ ਪਰੇ, ਇਹ ਤੇ ਚੂੜ੍ਹਿਆਂ ਦਾ ਕੰਮ ਹੈ।" ਏਸ ਉਮਰ ਦੇ ਬੱਚੇ ਨੂੰ ਕੁਝ ਦਿਓ ਸਿਖ ਜਾਏਗਾ, ਪੜ ਜਾਏਗਾ। ਕੋਈ ਜ਼ਬਾਨ ਲਈ ਔਖੀ ਨਹੀਂ, ਕੋਈ ਕੰਮ ਉਸ ਲਈ ਮੁਸ਼ਕਲ ਨਹੀਂ, ਉਸ ਦੇ ਜ਼ਰਖੇਜ਼ ਦਿਮਾਗ ਤੇ ਇਸ ਦਾ ਭਾਰ ਨਹੀਂ ਪੈਂਦਾ।

ਬੱਚੇ ਦੇ ਛੇ ਸਾਲ ਜ਼ਾਇਆ ਕਰ ਕੇ ਤੁਸੀਂ ਬੱਚੇ ਕੋਲੋਂ ਬਹੁਤੀਆਂ ਉਮੀਦਾਂ ਨਾ ਰੱਖੋ, ਉਸ ਦੇ ਕੀਮਤੀ ਸਾਲ ਜ਼ਾਇਆ ਨਾ ਕਰੋ। ਇਹ ਸਾਲ ਉਸ ਦੇ ਗਿਆਨ ਦੀਆਂ ਬੁਨਿਆਦਾਂ ਸਨ, ਉਸ ਦੀ ਖ਼ੁਦਮੁਖ਼ਤਾਰੀ ਦੀਆਂ ਨੀਹਾਂ ਹਨ। ਡੂੰਘੀਆਂ ਬੁਨਿਆਦੀ ਤੇ ਪੱਕੀਆਂ ਨੀਹਾਂ ਤੇ ਹੀ ਦੇਰਪਾ ਉਸਾਰੀ ਹੋ ਸਕਦੀ ਹੈ।

੧੪੩