ਪੰਨਾ:ਜ਼ਿੰਦਗੀ ਦੇ ਰਾਹ ਤੇ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਜਾਈ ਨੂੰ ਵੇਖ ਕੇ ਬੜੀਆਂ ਖ਼ੁਸ਼ ਹੁੰਦੀਆਂ ਹਨ । ਦਿਉਰ ਵੀ ਠੱਠਾ ਮਖੋ਼ਲ ਕਰਦੇ ਹਨ ਤੇ ਉਹਦਾ ਘੁੰਢ ਲਾਂਹਦੇ ਹਨ । ਪਰ ਉਹ ਵੀ ਛਾਪ ਲਏ ਬਿਨਾਂ ਉਨ੍ਹਾਂ ਕੋਲੋਂ ਘੁੰਡ ਨਹੀਂ ਲਾਂਹਦੀ। ਦਰਾਣੀਆਂ ਜਠਾਣੀਆਂ ਦੀ ਤਾਂ ਪੁਛੋ ਹੀ ਨਾ,ਉਸਨੂੰ ਚੌਂਕੇ ਦੇ ਨੇੜੇ ਨਹੀਂ ਜਾਣ ਦਂਦੀਆਂ ਮਤਾਂ ਉਹਦੇ ਪੈਰਾਂ ਦੀ ਮਹਿੰਦੀ ਨਾ ਲਹਿ ਜਾਏ, ਉਥੇ ਹੀ ਪੀੜ੍ਹੇ ਤੇ ਉਸ ਨੂੰ ਰੋਟੀ ਪਾਣੀ ਦੇਂਦੀਆਂ ਹਨ। ਹੋਰ ਵੀ ਹਰ ਤਰ੍ਹਾਂ ਨਵੀਂ ਵਹੁਟੀ ਦੀ ਖ਼ਾਤਰ ਤੇ ਕਦਰ ਕੀਤੀ ਜਾਂਦੀ ਹੈ ।

 ਪਰ ਨਵੀਂ ਵਹੁਟੀ ਨੌਂ ਦਿਹਾੜੇ ! ਮੁੜ ਉਹੋ ਹੀ ਹੁੰਦੀ ਹੈ ਜੋ ਸਾਰਿਆਂ ਨਾਲ ਹੁੰਦੀ ਆਈ ਹੈ। ਸਸ ਦੀਆਂ ਗਾਲਾਂ, ਜਠਾਣੀਆਂ ਦੀਆਂ ਝਿੜਕਾਂ, ਨਨਾਣਾਂ ਦੇ ਮੇਹਣੇ ਤੇ ਪਤੀ ਦਾ ਗੁੱਸਾ ਹੀ ਉਹਦੀ ਕਿਸਮਤ ਵਿਚ ਲਿਖੇ ਹੋਏ ਹਨ । ਰਸੋਈ ਦਾ ਕੰਮ ਸਾਰਾ ਨੂੰਹ ਦੇ ਸਪੁਰਦ ਹੋ ਜਾਂਦਾ ਹੈ, ਸੱਸਾਂ ਨਨਾਣਾਂ ਤੇ ਜਠਾਣੀਆਂ ਰਾਜ ਤੇ ਬਹਿ ਜਾਂਦੀਆਂ ਹਨ । ਜੇ ਬਹਾਰੀ ਫੇਰੇ ਤਾਂ ਨੂੰਹ, ਜੇ ਭਾਂਡੇ ਮਾਂਜੇ ਤਾਂ ਨੂੰਹ, ਆਟਾ ਗੁਨ੍ਹੇ ਤਾਂ ਨੂੰਹ, ਰੋਟੀਆਂ ਤੰਦੁਰੇ ਲਾ ਕੇ ਲਿਆਵੇ ਤਾਂ ਨੂੰਹ, ਕਪੜੇ ਧੋਵੇ ਤਾਂ ਨੂੰਹ । ਜੋ ਕੰਮ ਕਰੇ ਨੂੰਹ ਕਰੇ ਬਾਕੀ ਸਭ ਹਕੂਮਤ ਕਰਨ । ਬਸ ਉਹੋ ਪੇਕੇ ਘਰ ਦਾ ਹਾਲ, ਨਾ ਪੇਕੇ ਸੁਖ ਮਿਲਿਆ ਤੇ ਨਾ ਸਹੁਰੇ !
 ਜੇ ਸਵੇਰੇ ਜ਼ਰਾ ਚਿਰਕੀ ਉੱਠੇ ਤਾਂ ਸੱਸ ਗਿਰਦ ਹੋ ਜਾਂਦੀ ਹੈ, "ਦੁਪਹਿਰ ਤਕ ਮੰਜੇ ਤੇ ਪੈਣ ਦਾ ਕੀ ਰਾਹ ਹੋਇਆ ਭਲਾ ! ਤੇਰੀ ਮਾਂ ਨੇ ਤੈਨੂੰ ਇਹ ਕੁਝ ਸਿਖਾਇਆ ਏ ? ਉਤੋਂ ਸੂਰਜ ਸਿਰ ਤੇ ਆ ਗਿਆ ਹੈ ਤੇ ਇਸ ਫੂਲਾਂ ਰਾਣੀ ਨੂੰ ਜਾਗ ਹੀ ਨਹੀਂ ਆਉਂਦੀ।" ਜੇ ਰਾਤੀ ਸਸ ਦੇ ਜਾਗਦਿਆਂ ਸੌਂ ਜਾਏ ਜਾਂ ਕੋਈ ਕੰਮ ਛਡ ਕੇ ਸੌਂ ਰਹੇ ਤਾਂ ਸ਼ਾਮਤ,"ਤਰਕਾਲਾਂ ਵੇਲੇ ਹੀ ਇਸ ਨਵਾਬਜਾ਼ਦੀ ਨੂੰ ਸੌਣ ਦੀ ਪੈ ਜਾਂਦੀ ਹੈ, ਅਜੇ ਭਾਂਡੇ ਸਾਰੇ ਜੁਠੇ ਰੁਲਦੇ ਪਏ ਨੇ, ਇਹ ਤੇਰੀ ਮਾਂ ਆ ਕੇ ਮਾਂਜੇਗੀ, ਨਾ ਅਜੇ

੧੮