ਪੰਨਾ:ਜ਼ਿੰਦਗੀ ਦੇ ਰਾਹ ਤੇ.pdf/17

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਦੁਧ ਨੂੰ ਖੱਟਾ ਲਾਇਆ ਸੂ । ਕਿਹੜੇ ਕੰਮ ਪਈ ਤੂੰ ਸਾੜਨੀ ਏਂ?" ਦਿਨੇ ਚਰਖਾ ਨਾ ਕੱਤੇ ਤਾਂ ਗਾਲ੍ਹਾਂ, ਜੇ ਨੂੰਹ ਦੇ ਪੇਕਿਓਂ ਬਿਦਾਂ ਨਾ ਆਉਣ ਤਾਂ ਸਬ ਉਹਦੇ ਸਭ ਅਗਲਿਆਂ ਪਿਛਲਿਆਂ ਨੂੰ ਪੁਣ ਛਡਦੀ ਹੈ । ਜੇ ਉਹਦੇ ਪਤੀ ਨੂੰ ਕੁਝ ਹੋ ਜਾਏ ਤਾਂ ਨੂੰਹ ਦੀ ਸ਼ਾਮਤ," ਨੀ ਨਿੱਜ ਹੁੰਦੀਉਂ ! ਕੀ ਮੇਰੇ ਪੁੱਤਰ ਨੂੰ ਘੋਲ ਕੇ ਪਿਆ ਛਡਿਆ ਈ, ਜਿਸ ਦਿਨ ਦੀ ਤੂੰ ਆਈ ਏਂ,ਮੇਰਾ ਮੁੰਡਾ ਅੱਧਾ ਨਹੀਓਂ ਛਡਿਆ।" ਇਸ ਤਰ੍ਹਾਂ ਦਾ ਵਰਤਾਉ ਹੁੰਦਾ ਹੈ ਸੱਸਾਂ ਦਾ । ਨਨਾਣਾਂ ਦੀ ਤੇ ਕੁਝ ਪੁਛੋ ਹੀ ਨਾ, ਉਹ ਤੇ ਭਰਜਾਈਆਂ ਨਾਲ ਉਹ ਕਰਦੀਆਂ ਨੇ ਜਿਹੜੀ ਕਦੇ ਨਾ ਕਿਸੇ ਕੀਤੀ ਹੋਵੇ ਝੂਠੀਆਂ ਚੁਗ਼ਲੀਆਂ ਪਈਆਂ ਲਾਣੀਆਂ ਤੇ ਲੜਾਈਆਂ ਪਵਾ ਕੇ ਆਪ ਤਮਾਸ਼ੇ ਵੇਖਣੇ । ਦਰਾਣੀਆਂ ਜਠਾਣੀਆਂ ਤੇ ਐਵੇਂ ਭੈੜੀ ਭੈੜੀ ਗਲ ਤੋਂ ਲੜ ਪੈਂਦੀਆਂ ਹਨ,ਬਾਲਾਂ ਤੋਂ ਲੜੀਆਂ ਤਾਂ ਸਾਰਾ ਗਲੀ ਗਵਾਂਢ ਕੱਠਾ ਕਰ ਲਿਆ । ਕੁਝ ਨਾ ਪੁਛੋ, ਨੂੰਹਾਂ ਦੀ ਉਹ ਬੁਰੀ ਬਾਬ ਹੁੰਦੀ ਹੈ ਕਿ ਅਖੀਂ ਵੇਖੀ ਨਹੀਂ ਜਾਂਦੀ। ਵਿਚਾਰੀ ਜੇ ਦੁਖੀ ਹੋ ਕੇ ਅਥਰੂ ਕੇਰ ਬਹੇ ਤਾਂ ਸਸ ਦਵਾਲੇ ਹੋ ਜਾਂਦੀ ਹੈ, “ਨੀ ਚੰਡਾਲਣੇ ! ਮੇਰੇ ਬੂਹੇ ਤੇ ਖ਼ਬਰਦਾਰ ਰੋਈਓਂ ਤੇ ! ਰੋ ਆਪਣਿਆਂ ਜਣਦਿਆਂ ਨੂੰ ਆਪਣੀ ਮਾਂ ਕੋਲ ਜਾ ਕੇ, ਸਿਰ ਸੜੀ ਨਾ ਹੋਵੇ ਤੇ ।"

  ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਪੁੱਤਰ ਕੁਝ ਸਾਲਾਂ ਮਗਰੋਂ ਵਖ ਹੋ ਜਾਂਦਾ ਹੈ ਤੇ ਫੇਰ ਦੋਵੇਂ ਜੀ ਆਪਣਾ ਗੁਜ਼ਾਰਾ ਆਪ ਕਰਦੇ ਹਨ । ਪਰ ਸੁਖ ਏਥੇ ਵੀ ਨਸੀਬ ਨਹੀਂ ਹੁੰਦਾ,ਭਾਗਾਂ ਵਿਚ ਸੁਖ ਜੇ ਨਾ ਹੋਇਆ | ਵਹੁਟੀ ਵਿਚਾਰੀ ਆਪੇ ਚੌਂਕੇ ਭਾਂਡੇ ਦਾ ਕੰਮ ਕਰੇ, ਆਪੇ ਬਹਾਰੀ ਬਹੁਕਰ ਦਏ, ਆਪੇ ਬਾਲਾਂ ਨੂੰ ਸਾਂਭੇ, ਉਨ੍ਹਾਂ ਦੇ ਕਪੜੇ ਧੋਏ, ਉਹਨਾਂ ਨੂੰ ਨੁਹਾਏ ਧੁਆਏ ਤੇ ਸਵਾਮੀ ਹਰੀ ਆਪਣੇ ਕੰਮ ਤੇ ਸਵੇਰੇ ਚਲੇ ਜਾਣ ਤੇ ਫੇਰ ਕਿ ਧਰੇ ਦੁਪਹਿਰੀ ਰੋਟੀ ਖਾਣ ਆਉਣ । ਜਦ ਤਕ ਉਹ ਨਾ ਆਉਣ

੧੯