ਪੰਨਾ:ਜ਼ਿੰਦਗੀ ਦੇ ਰਾਹ ਤੇ.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਵਹੁਟੀ ਵਿਚਾਰੀ ਵੀ ਭੁੱਖੀ ਰਹੇ ਉਹਨਾਂ ਨੂੰ ਖੁਆ ਕੇ ਪਿਛੋਂ ਆਪ ਖਾਣੀ ਹੈ ਸਵਾਮੀ ਹੁਰੀ ਰਾਤੀਂ ਵੀ ਸੋਤੇ ਪਏ ਆ ਵੜਦੇ ਹਨ ਤੇ ਫੇਰ ਰੋਟੀ ਖਾ ਕੇ ਲੇਟ ਜਾਂਦੇ ਹਨ । ਵਹੁਟੀ ਵਿਚਾਰੀ ਆਪ ਦੋ ਗਰਾਹੀਆਂ ਝਟ ਪਟ ਖਾ ਕੇ ਦੁਧ ਕਾੜੁਦੀ ਜਮਾਂਦੀ ਹੈ ਤੇ ਸਵਾਮੀ ਹੁਰਾਂ ਨੂੰ ਤੇ ਬਾਲਾਂ ਨੂੰ ਦੁਧ ਪਿਆ ਕੇ ਬਾਲਾਂ ਨੂੰ ਸੁਲਾਂਦੀ ਹੈ । ਬਾਲ ਸੌਂਦੇ ਨਹੀਂ, ਇਕ ਨੂੰ ਥਬੋਕੜਦੀ ਹੈ, ਦੂਜੇ ਨੂੰ ਕੁਟਦੀ ਹੈ, ਤੀਜੇ ਨੂੰ ਦੁਧ ਪਿਆਂਦੀ ਹੈ ਪਰ ਸੌਦਾ ਕੋਈ ਵੀ ਨਹੀਂ, ਮਸਾਂ ਅੱਧੀ ਰਾਤੀ ਵਿਚਾਰੀ ਨੂੰ ਕਿਧਰੇ ਸੌਣਾ ਮਿਲਦਾ ਹੈ। ਫੇਰ ਤੜਕੇ ਉਠ ਕੇ ਬਹਾਰੀ ਪੋਚੇ ਦਾ ਆਹਰ ਕਰਦੀ ਹੈ।

  ਇਸ ਤਰਾਂ ਦੁਖਾਂ ਤੇ ਕਲੇਸ਼ਾਂ ਵਿਚ ਇਸਤ੍ਰੀਆਂ ਦਾ ਜੀਵਨ ਗੁਜ਼ਰਦਾ ਹੈ । ਵੱਡੀਆਂ ਹੋ ਕੇ ਵਿਚਾਰੀਆਂ ਪੁੱਤਰਾਂ ਤੇ ਨੂੰਹਾਂ ਦੇ ਵੱਸ ਪੈ ਜਾਂਦੀਆਂ ਹਨ | ਸਵਾਮੀ ਦੇ ਚਲਾਣਾ ਕਰ ਜਾਣ ਤੋਂ ਬਾਅਦ ਜਾਇਦਾਦ ਸਾਰੀ ਪੁੱਤਰਾਂ ਨੇ ਹੀ ਸਾਂਭਣੀ ਹੁੰਦੀ ਹੈ ਤੇ ਇਸਤ੍ਰੀ ਵਿਚਾਰੀ ਨੂੰ ਕੱਖ ਵੀ ਨਹੀਂ ਮਿਲਦਾ। ਵਿਚਾਰੀ ਪੱਤਰ ਦੇ ਦਰ ਤੇ ਬਹਿ ਕੇ ਟੁੱਕਰ ਖਾ ਛਡਦੀ ਹੈ। ਉਨਾਂ ਦੇ ਭਾਂਡੇ ਮਾਂਜਦੀ ਹੈ,ਕਪੜੇ ਧੋਂਦੀ ਹੈ ਤੇ ਉਨਾਂ ਦੇ ਬਾਲਾਂ ਨੂੰ ਖੇਡਾਂਦੀ ਹੈ ਪਰ ਫੇਰ ਵੀ ਨੂੰਹ ਪੁਤਰ ਹਰ ਵੇਲੇ ਝਾੜਾਂ ਹੀ ਪਾਂਦੇ ਰਹਿੰਦੇ ਹਨ । ਜੇ ਜ਼ਰਾ ਕੁ ਬੀਮਾਰ ਹੋ ਜਾਏ ਤਾਂ ਇਕ ਪਾਸੇ ਮੰਜੀ ਡਾਹ ਦਿੱਤੀ ਜਾਂਦੀ ਹੈ,ਜੇ ਪੁਤਰ ਦਾ ਦਿਲ ਕੀਤਾ ਤਾਂ ਕੋਈ ਦਵਾਈ ਲਿਆ ਦਿਤੀ ਨਹੀਂ ਤੇ ਪਈ ਮਰੇ । ਇਸ ਤਰਾਂ ਵਿਚਾਰੀ ਵਿਧਵਾ ਮਾਂ ਆਪਣੀਆਂ ਘੜੀਆਂ ਗਿਣਦੀ ਰਹਿੰਦੀ ਹੈ,ਤੇ ਮੌਤ ਨੂੰ ਉਡੀਕਦੀ ਰਹਿੰਦੀ ਹੈ । ਆਖ਼ਰ ਮੌਤ ਤੇ ਆਉਣਾ ਹੋਇਆ, ਸੋ ਵਿਚਾਰੀ ਦੁਖਾਂ ਤੇ ਕਲੇਸ਼ਾਂ ਦੇ ਜੀਵਨ ਤੋਂ ਛੁਟਕਾਰਾ ਪਾਂਦੀ ਹੈ, ਨੂੰਹ ਪੁਤਰ ਤੇ ਹੋਰ ਸਾਕ ਅੰਗ ਸਭ ਆ ਕੱਠੇ ਹੁੰਦੇ ਹਨ ਤੇ ਉਸ ਦਾ ਅੰਤਮ ਕਾਰਜ ਕਰ ਦਿੱਤਾ ਜਾਂਦਾ ਹੈ । ਕੁਝ ਦਿਨ ਸਿਆਪਾ ਕੀਤਾ ਜਾਂਦਾ ਹੈ, ਪੱਲੇ ਪਾਏ ਜਾਂਦੇ ਹਨ, ਪਿੱਟਾ ਕੁੱਟੀ ਕੀਤੀ ਜਾਂਦੀ ਹੈ ਤੇ ਅੱਥਰੂ

२०