ਪੰਨਾ:ਜ਼ਿੰਦਗੀ ਦੇ ਰਾਹ ਤੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਤੀ ਤੇ ਪਤਨੀ ਦਾ ਸਾਂਝਾ ਜੀਵਨ


ਗਭਰੂ ਤੇ ਵਹੁਟੀ ਦਾ ਜੀਵਨ ਵੀ ਇਕ ਅਜਬ ਜੀਵਨ ਹੁੰਦਾ ਹੈ । ਮੱਥੇ ਦੇ ਲੇਖਾਂ ਨੇ, ਕਰਤਾਰ ਦੀ ਕਰਨੀ ਨੇ, ਸਤਾਰਿਆਂ ਦੇ ਚੱਕਰ ਨੇ, ਚੰਗੇ ਮੰਦੇ ਕਰਮਾਂ ਦੇ ਕਾਰਨ, ਸਜਣਾਂ ਮਿਤਰਾਂ ਮਾਪਿਆਂ ਦੀ ਮਿਹਰਬਾਨੀ ਦਾ ਸਦਕਾ, ਜਾਂ ਐਵੇਂ ਹੀ ਤਵੱਕਲੀ........ (ਕੁਝ ਕਹਿ ਲਉ) ਦੋਹਾਂ ਦਾ ਜੀਵਨ ਇਕ ਘਰ ਵਿਚ, ਦੋਹਾਂ ਦੇ ਦੁਖ ਸੁਖ ਸਾਂਝੇ, ਦੋਹਾਂ ਨੇ ਆਪਣਾ ਬਾਲਪਨ ਵੱਖੋ ਵੱਖ ਇਕ ਦੂਜੇ ਤੋਂ ਬੇਖ਼ਬਰ ਗੁਜ਼ਾਰਿਆ ਪਰ ਜਦ ਜੀਵਨ ਦੀ ਦੂਜੀ ਪੌੜੀ ਚੜਨ ਲਗੇ ਤਾਂ ਕਿਸਮਤ ਨੇ ਆ ਮੇਲਿਆ । ਕਿਨ੍ਹਾਂ ਖ਼ੁਸ਼ੀਆਂ ਤੇ ਚਾਵਾਂ ਮਲ੍ਹਾਰਾਂ ਨਾਲ ਦੋਹਾਂ ਨੂੰ ਗੰਢਿਆ ਜਾਂਦਾ ਹੈ, ਦੋਹਾਂ ਦੇ ਮਾਪੇ ਗਦ ਗਦ ਹੁੰਦੇ ਹਨ, ਸਾਕ ਸੰਬੰਧੀ ਸਜਣ ਮਿਤਰ ਸਭ ਵਧਾਈਆਂ ਦਿੰਦੇ ਹਨ, ਮਾਪੇ ਸਭ ਨੂੰ ਜੋ ਸਰ ਬਣ ਆਉਂਦਾ ਹੈ ਦੇਂਦੇ ਹਨ, ਆਪ ਖ਼ੁਸ਼ ਹੁੰਦੇ ਹਨ ਤੇ ਹੋਰਨਾਂ ਦੀਆਂ ਖ਼ੁਸ਼ੀਆਂ ਪਰਾਪਤ ਕਰਦੇ ਹਨ, ਲਾੜੇ ਤੇ ਲਾੜੀ ਦੀ ਕਿੰਨੀ ਕਦਰ ਕੀਤੀ ਜਾਂਦੀ ਹੈ, ਖ਼ਾਤਰਾਂ ਹੁੰਦੀਆਂ ਹਨ, ਚੰਗਾ ਚੋਖਾ ਮਿਲਦਾ ਹੈ..........ਪਰ ਮੁੜ ਉਹੋ ਪਿਤਾ ਪੁਰਖੀ, ਉਹੋ ਗ੍ਰਿਹਸਥ ਦੇ ਜੰਜਾਲ, ਘਰਾਂ ਦੇ ਟੰਟੇ, ਬਾਲਾਂ ਦੇ ਕਲੇਸ਼,

२३