ਪੰਨਾ:ਜ਼ਿੰਦਗੀ ਦੇ ਰਾਹ ਤੇ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਿੰਝ ਬੀਤਦੀ ਹੈ। ਪਤੀ ਨੂੰ ਇਸ ਗਲ ਦੀ ਖ਼ਬਰ ਨਹੀਂ ਕਿ ਘਰ ਵਾਲੀ ਬਾਲਾਂ ਨਾਲ ਕਿਸ ਤਰ੍ਹਾਂ ਨਿਭਾਂਦੀ ਹੈ, ਸਾਰਾ ਦਿਨ ਕਿਸ ਤਰਾਂ ਗੁਜ਼ਾਰਦੀ ਹੈ, ਉਸ ਦਾ ਦਿਮਾਗ ਕੀ ਸੋਚਦਾ ਰਹਿੰਦਾ ਹੈ ਤੇ ਉਸ ਦੇ ਖ਼ਿਆਲ ਕਿਧਰ ਕਿਧਰ ਜਾਂਦੇ ਹਨ । ਦੋਹਾਂ ਨੂੰ ਇਕ ਦੂਜੇ ਦੇ ਖ਼ਿਆਲਾਂ ਦੀ ਸੋਝੀ ਨਹੀਂ, ਦੋਹਾਂ ਦੀ ਦਿਮਾਗੀ ਅਵਸਥਾ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਇਕ ਦੀ ਖ਼ਿਆਲਾਂ ਦੀ ਉਡਾਰੀ ਬਸ ਸਾਹਮਣੇ ਦਿਸਦੀ ਵਸਦੀ ਦੁਨੀਆਂ ਤਕ ਹੀ ਹੈ, ਦੂਜਾ ਸਾਥੀ ਹੋਰ ਕੁਝ ਹੀ ਸੋਚਦਾ ਰਹਿੰਦਾ ਹੈ । ਦੋਵੇਂ ਆਪੋ ਆਪਣੇ ਖ਼ਿਆਲ ਇਕ ਦੂਜੇ ਨੂੰ ਨਹੀਂ ਦਸ ਸਕਦੇ ਕਿਉਂਕਿ ਦੋਹਾਂ ਵਿਚ ਖ਼ਿਆਲਾਂ ਦਾ ਫ਼ਰਕ ਹੈ, ਨਾ ਸਾਂਝੇ ਸੌਕ ਹਨ, ਨਾ ਸਾਂਝੀਆਂ ਰੁਚੀਆਂ, ਪ੍ਰਗਟ ਕਿਵੇਂ ਕਰਨ ਤੇ ਸਮਝਣ ਕਿਵੇਂ ? ਵਹੁਟੀ, ਵਿਚਾਰੀ ਨੂੰ ਉਹਨਾਂ ਗੱਲਾਂ ਦਾ ਪਤਾ ਨਹੀਂ ਜੋ ਪਤੀ ਦੇ ਦਿਮਾਗ ਵਿਚ ਹਨ, ਉਸ ਵਿਚਾਰੀ ਨੂੰ ਏਨੀ ਯੋਗਤਾ ਨਹੀਂ ਕਿ ਏਡੀਆਂ ਉੱਚੀਆਂ ਉਡਾਰੀਆਂ ਲਾ ਸਕੇ, ਉਸ ਨੂੰ ਉਹ ਗੱਲਾਂ ਸਿਖਾਈਆਂ ਹੀ ਨਹੀਂ ਗਈਆਂ । ਜੇ ਪਤੀ ਨੂੰ ਕੁਝ ਪੜ੍ਹਦਿਆਂ ਜਾਂ ਸੋਚਦਿਆਂ ਵੇਖ ਲਏ ਤੇ ਪੁਛ ਬੈਠੇ, “ਕੀ ਸੋਚਦੇ ਓ ?” ਜਾਂ “ਕੀ ਪੜ੍ਹਿਆ ਜੇ ?" ਤਾਂ ਉਹ ਕਹਿ ਦੇਂਦੇ ਹਨ, “ਕੁਝ ਨਹੀਂ।" ਬਸ ਵਹੁਟੀ ਨੂੰ ਗੁੱਸਾ ਲਗ ਜਾਂਦਾ ਹੈ ਤੇ ਸਮਝਦੀ ਹੈ ਮੇਰੇ ਕੋਲੋਂ ਗੱਲਾਂ ਛੁਪਾਂਦੇ ਨੇ । ਪਤੀ ਵਿਚਾਰਾ ਇਸ ਲਈ ਟਾਲ ਛੱਡਦਾ ਹੈ, ਕਿ ਉਹਨੂੰ ਇਹਨਾਂ ਗਲਾਂ ਦੀ ਸਮਝ ਨਹੀਂ, ਕੀ ਦੱਸਾਂ ? ਤੇ ਵਹੁਟੀ ਨੂੰ ਆਪਣੇ ਹੀ ਸ਼ੱਕ ਪੈ ਜਾਂਦੇ ਹਨ । ਇਹੋ ਜਹੀਆਂ ਗੱਲਾਂ ਰੋਜ਼ ਹੁੰਦੀਆਂ ਰਹਿੰਦੀਆਂ ਹਨ । ਨਤੀਜਾ ਇਹੋ ਹੁੰਦਾ ਹੈ ਕਿ ਵਹੁਟੀ ਨੂੰ ਐਵੇਂ ਗਲ ਗਲ ਤੇ ਸ਼ਕ ਪੈਂਦੇ ਰਹਿੰਦੇ ਹਨ ਤੇ ਉਹ ਕੋਸ਼ਿਸ਼ ਕਰਦੀ ਹੈ ਕਿ ਪਤੀ ਦੇ ਅਸਲੀ ਮਤਲਬ ਸਮਝੇ, ਪਰ ਜਿਥੋਂ ਤਕ ਉਸ ਦੇ ਖ਼ਿਆਲਾਂ ਨੇ ਉਡਾਰੀ ਮਾਰਨੀ ਹੋਈ, ਉਸ ਨੇ ਉਥੋਂ ਤਕ ੨੬