ਪੰਨਾ:ਜ਼ਿੰਦਗੀ ਦੇ ਰਾਹ ਤੇ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

________________

ਯੋਗ ਹੀ ਨਹੀਂ ਬਣਾਂਦੇ ਕਿ ਉਹ ਕੁਝ ਹੋਰ ਸੋਚ ਸਕਣ ਜਾਂ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਸਕਣ । ਉਹਨਾਂ ਦਾ ਦਿਮਾਗ ਸਾਰਾ ਦਿਨ ਇਹ ਹੀ ਸੋਚਦਾ ਰਹਿੰਦਾ ਹੈ ਕਿ ਫ਼ਲਾਣੇ ਸਾਕ ਨੇ ਕੀ ਕਿਹਾ ਸੀ ਤੇ ਕੀ ਕੀਤਾ ਸੀ। ਉਹਨਾਂ ਨੂੰ ਸਾਰਾ ਦਿਨ ਸ਼ਰੀਕੇ ਹੀ ਸੂਝਦੇ ਰਹਿੰਦੇ ਹਨ, ਹੋਰ ਕਿਸੇ ਪਾਸੇ ਉਨ੍ਹਾਂ ਦੀ ਰੁਚੀ ਹੀ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਖ਼ਿਆਲਾਂ ਦੀ ਉਡਾਰੀ ਇਥੋਂ ਤਕ ਹੀ ਹੈ । ਅਸੀਂ ਛੋਟੇ ਹੁੰਦਿਆਂ ਉਨ੍ਹਾਂ ਨੂੰ ਕੋਈ ਸਿਖਿਆ ਨਹੀਂ ਦਿਤੀ, ਉਹ ਘਰ ਦਾ ਕੰਮ ਕਾਜ ਤੇ ਸ਼ਰੀਕੇ ਹੀ ਸਿਖੀਆਂ ਹੋਈਆਂ ਹੁੰਦੀਆਂ ਹਨ, ਉਨ੍ਹਾਂ ਨੂੰ ਦੁਨੀਆਂ ਦਾ ਹੋਰ ਕੁਝ ਪਤਾ ਨਹੀਂ ਹੁੰਦਾ ਇਸੇ ਲਈ ਤਾਂ ਅਜ ਕਲ ਦੇ ਮੁੰਡੇ ਪੜੀਆਂ ਲਿਖੀਆਂ ਕੁੜੀਆਂ ਮੰਗਦੇ ਹਨ ਤਾਂ ਜੁ ਦੋਵੇਂ ਇਕ ਦੂਜੇ ਨੂੰ ਸਮਝ ਸਕਣ, ਦੋਹਾਂ ਨੂੰ ਇਕ ਦੂਜੇ ਦੇ ਸ਼ੌਕਾਂ ਤੇ ਰੁਚੀਆਂ ਦਾ ਪਤਾ ਹੋਵੇ ਤੇ ਦੋਵੇਂ ਸੁਖ ਦੁਖ ਵਿਚ ਸਾਂਝੀਵਾਲ ਹੋ ਸਕਣ । ਪੜੀਆਂ ਹੋਈਆਂ ਵਹੁਟੀਆਂ ਆਪਣੇ ਦਿਮਾਗ਼ ਨੂੰ ਕਿਸੇ ਆਹਰੇ ਲਾਈ ਰਖਣਗੀਆਂ, ਉਨ੍ਹਾਂ ਨੂੰ ਸਾਰਾ ਦਿਨ ਸ਼ਰੀਕੇ ਦੀਆਂ ਗਲਾਂ ਹੀ ਨਾ ਸੁਝਦੀਆਂ ਰਹਿਣਗੀਆਂ । ਜੇ ਅਸੀਂ ਪੜ੍ਹਨ ਲਿਖਣ ਦਾ ਸ਼ੌਕ ਪਾਈਏ ਤਾਂ ਆਪੇ ਜ਼ਨਾਨੀਆਂ ਫ਼ਜ਼ਲ ਲੜਾਈ ਝਗੜੇ ਛੱਡ ਦੇਣ । ਆਂਹਦੇ ਨੇ 'ਵੇਹਲੀ ਜੱਟੀ ਉੱਨ ਵੇਲੇ’ ਸੋ ਇਸੇ ਤਰਾਂ ਵੇਹਲੀਆਂ ਜ਼ਨਾਨੀਆਂ ਐਵੇਂ ਹੀ ਪਈਆਂ ਪਤੀ ਨਾਲ, ਬਾਲਾਂ ਨਾਲ, ਸ਼ਰੀਕਾਂ ਨਾਲ ਲੜਨਗੀਆਂ। ਜੇ ਉਹਨਾਂ ਦੇ ਦਿਮਾਗ਼ ਦੀ ਰਚੀ ਹੋਰ ਪਾਸੇ ਲਗੇ ਤਾਂ ਹੋਰ ਕਈ ਫ਼ਾਇਦਿਆਂ ਦੇ ਨਾਲ ਇਹ ਵੀ ਲਾਭ ਹੋਵੇਗਾ ਕਿ ਜ਼ਨਾਨੀਆਂ ਘਟ ਲੜਾਕੀਆਂ ਹੋਣਗੀਆਂ ਤੇ ਪਤੀ ਤੇ ਪਤਨੀ ਸੁਖੀ ਵਸਨਗੇ । ਇਸ ਵੇਲੇ ਸਾਡੀਆਂ ਇਸੜੀਆਂ ਦਾ ਘਰ ਦੇ ਕੰਮ ਕਾਜ ਤੋਂ ਬਿਨਾਂ ਹੋਰ ਕੋਈ ਆਹਰ ਹੈ ਤਾਂ ਗੱਲ । ਜ਼ਨਾਨੀਆਂ ਬੜੀਆਂ ਗਲਾੜੇ ! ੨੮