ਪੰਨਾ:ਜ਼ਿੰਦਗੀ ਦੇ ਰਾਹ ਤੇ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਹੁੰਦੀਆਂ ਹਨ ਤੇ ਜਿੱਥੇ ਦੋ ਕੱਠੀਆਂ ਬਹਿ ਜਾਣ (ਤੇ ਕੱਲੀ ਤੇ ਬਹਿ ਹੀ ਨਹੀਂ ਸਕਦੀ। ਜਿੰਨਾ ਚਿਰ ਕੋਈ ਜ਼ਰੂਰੀ ਕੰਮ ਨਾ ਪੈ ਜਾਏ ਗੱਲਾਂ ਕਰਦੀਆਂ ਹੀ ਰਹਿਣਗੀਆਂ । ਜਿਥੇ ਸੁਖ ਨਾਲ ਪੰਜ ਚਾਰ ਇਸਤੂਆਂ ਬੈਠੀਆਂ ਹੋਣ ਉੱਥੇ ਤਾਂ ਕਾਵਾਂ ਰੌਲੀ ਪਈ ਹੀ ਰਹਿੰਦੀ ਹੈ । ਗੱਲਾਂ ਵੀ ਉਹਨਾਂ ਦੀਆਂ ਹੌਲੀ ਹੌਲੀ ਨਹੀਂ ਹੋ ਸਕਦੀਆਂ, ਮਾਰ ਕੋਠਾ ਸਿਰ ਤੇ ਚੁਕ ਲੈਂਦੀਆਂ ਹਨ । ਕਾਨਫ਼ਰੰਸਾਂ, ਮੰਦਰਾਂ, ਗੁਰਦਵਾਰਿਆਂ ਵਿਚ ਜ਼ਨਾਨੀਆਂ ਵਾਲੇ ਪਾਸੇ ਕਦੇ ਦੁਪ ਨਹੀਂ ਹੋ ਸਕਦੀ, ਹਰ ਵੇਲੇ ਇਕ ਦੁਜੀ ਨਾਲ ਗੱਲਾਂ ਬਾਤਾਂ ਹੀ ਛੇੜ ਬਹਿੰਦੀਆਂ ਹਨ ਜਾਂ ਇਕ ਦੂਜੀ ਦੇ ਕਪੜੇ ਗਹਿਣੇ ਹੀ ਸਲਾਹੁੰਦੀਆਂ, ਨਿੰਦਦੀਆਂ ਰਹਿਣਗੀਆਂ ਤੇ | ਉਹਨਾਂ ਦਾ ਭਾ ਬਣਵਾਈ ਆਦ ਪੁਛਦੀਆਂ ਰਹਿੰਦੀਆਂ ਹਨ । ਜਿਹੜੀ ਜ਼ਨਾਨੀ ਜ਼ਰਾ ਚੁਪ ਕਰ ਕੇ ਬੈਠੇ ਉਹਨੂੰ ਕਹਿੰਦੀਆਂ ਨੇ, ਟੀ ਹੋਈ ਏ !) ਜਾਂ “ਬੜੀ ਆਕੜ ਸੁ’ ! ਚੁਪ ਕਰ ਕੇ ਬਹਿਣਾ ਸਾਡੀਆਂ ਇਸਤੂਆਂ ਦੇ ਨੇਮਾਂ ਦੇ ਅਨਕੂਲ ਨਹੀਂ। ਘਰਾਂ ਵਿਚ ਸਹੇਲੀਆਂ ਕੋਲ ਜਾਂ ਗਲੀ ਗਵਾਂਢ ਕੋਲ ਬਹਿਣਗੀਆਂ ਤਾਂ ਇਕ ਦੂਜੀ ਅਗੇ ਆਪਣੇ ਦੁਖ ਸੁਖ ਫੋਲਦੀਆਂ ਰਹਿਣਗੀਆਂ । ਜੋ ਅਗਲੀ ਪਿਛਲੀ ਵਿਆਹ ਢੰਗ, ਮੁਕਾਣ, ਸਿਆਪੇ, ਸਾਕ ਸ਼ਰੀਕੇ ਦੀ ਗਲ ਹੋਵੇਗੀ ਪਈਆਂ ਘੜੀ ਘੜੀ ਕਰਨਗੀਆਂ, ਇਥੋਂ ਤਕ ਕਿ ਘਰ ਦੀ ਹਰੇਕ ਦਸਣ ਵਾਲੀ ਜਾਂ ਨਾ ਦਸਣ ਵਾਲੀ ਗਲ ਭੀ ਕਰ ਦੇਂਦੀਆਂ ਹਨ । ਪਤੀ ਦੀਆਂ ਸ਼ਿਕਾਇਤਾਂ ਵੀ ਆਪਣੀਆਂ ਸਹੇਲੀਆਂ ਅਗੇ ਲਾਣਗੀਆਂ ਕਿਉਂਕਿ ਜ਼ਨਾਨੀਆਂ ਦੇ ਢਿੱਡ ਵਿਚ ਕੋਈ ਗੱਲ ਨਹੀਂ ਪਚਦੀ। ਪਰ ਵਿਚਾਰੀਆਂ ਹੋਰ ਕਰਨ ਵੀ ਕੀ, ਘਰ ਦੀ ਚਿੰਤਾ ਤੇ ਨਿੱਤ ਦੇ ਕਲੇਸ਼ਾਂ ਤੋਂ ਤੰਗ ਆ ਕੇ ਦਿਲ ਪਰਚਾਣ ਲਈ ਉਹਨਾਂ ਕੋਲ ਗੱਲਾਂ ਹੀ ਹਨ । ਅਸਾਂ ਉਹਨਾਂ ਨੂੰ ਕੁਝ ਹੋਰ ਸਿਖਾਇਆ ਹੀ ਨਹੀਂ, ਸੋ ਜਦ ਜ਼ਰਾ ਵੀ ੨ਦੇ