ਪੰਨਾ:ਜ਼ਿੰਦਗੀ ਦੇ ਰਾਹ ਤੇ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਹਲੀਆਂ ਹੁੰਦੀਆਂ ਹਨ ਤਾਂ ਗੱਲਾਂ ਕਰ ਕੇ ਝਟ ਲੰਘਾਂਦੀਆਂ ਹਨ। ਉਹਨਾਂ ਨੂੰ ਇਸ ਗੱਲ ਦੀ ਜਾਚ ਹੀ ਨਹੀਂ ਸਿਖਾਈ ਗਈ ਕਿ ਪੜ੍ਹਨ ਲਿਖਣ ਵਿਚ ਕਿਸ ਤਰ੍ਹਾਂ ਦਿਲ ਲਾਈਦਾ ਹੈ, ਨਹੀਂ, ਨਹੀਂ, ਅਸਾਂ ਉਹਨਾਂ ਨੂੰ ਵਿਦਿਆ ਦੀ ਦਾਤ ਤੋਂ ਬਿਲਕੁਲ ਵਾਂਝਿਆਂ ਰਖਿਆ ਹੈ। ਉਹਨਾਂ ਵਿਚਾਰੀਆਂ ਆਪੇ ਫ਼ਜ਼ੂਲ ਨਿਕੰਮੀਆਂ ਗੱਲਾਂ ਕਰ ਕਰ ਕੇ ਵਕਤ ਗੁਜ਼ਾਰਨਾ ਹੋਇਆ। ਜੇ ਉਹਨਾਂ ਨੂੰ ਪੜ੍ਹਨ ਲਿਖਣ ਦਾ, ਸਾਹਿਤ ਤੇ ਹੁਨਰ ਦਾ ਸ਼ੌਕ ਹੋਵੇ ਤਾਂ ਆਪੇ ਉਹਨਾਂ ਦੀ ਰੁਚੀ ਇਸ ਪਾਸੇ ਲਗੇ ਪਰ ਇਨ੍ਹਾਂ ਗੁਣਾਂ ਦਾ ਸ਼ੌਕ ਉਹਨਾਂ ਦੇ ਅੰਦਰ ਤਾਂ ਹੁੰਦਾ ਜੇ, ਅਸੀਂ ਉਹਨਾਂ ਨੂੰ ਵਿਦਿਆ ਤੋਂ ਕੋਰਿਆਂ ਨਾ ਰਖਦੇ।

੩੦