ਪੰਨਾ:ਜ਼ਿੰਦਗੀ ਦੇ ਰਾਹ ਤੇ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਈਚਾਰਕ ਬੰਧਨ

ਇਸਤ੍ਰੀਆਂ ਨੂੰ ਅਸਾਂ ਕਈ ਤਰ੍ਹਾਂ ਕੈਦ ਕੀਤਾ ਹੋਇਆ ਹੈ ਪਰ ਸਭ ਤੋਂ ਕਰੜੀਆਂ ਜ਼ੰਜੀਰਾਂ ਸਾਡੇ ਭਾਈਚਾਰਕ ਬੰਧਨ ਹਨ। ਬਾਲਪਨ ਤੋਂ ਟੱਪਦਿਆਂ ਹੀ ਅਸੀਂ ਕੁੜੀਆਂ ਨੂੰ ਘਰਾਂ ਵਿਚ ਬੰਦ ਰਖਣਾ ਸ਼ੁਰੂ ਕਰ ਦੇਂਦੇ ਹਾਂ। ਪੇਕੇ ਘਰ ਕੈਦ ਭੋਗ ਕੇ ਉਸੇ ਹਾਲਤ ਵਿਚ ਹੀ ਅਸੀਂ ਉਨ੍ਹਾਂ ਨੂੰ ਸਹੁਰੇ ਟੋਰ ਦੇਦੇ ਹਾਂ ਪਰ ਉਹ ਵੀ ਇਕ ਜੇਹਲ ਵਿਚੋਂ ਦੂਜੀ ਜੋਹਲ ਜਾਣ ਦੀ ਨਿਆਈਂ ਹੀ ਹੈ। ਜਹੀ ਕੈਦ ਪੇਕੇ ਹੀ ਸਹੁਰੇ, ਫ਼ਰਕ ਏਨਾ ਹੁੰਦਾ ਹੈ ਕਿ ਉਥੋਂ ਪਤੀ ਦੇਵ ਤੇ ਸਹੁਰਿਆਂ ਦੀ ਜੇਹਲ ਤੇ ਏਥੇ ਮਾਪਿਆਂ ਦੀ,ਉਥੇ ਵਹੁਟੀਤੇ ਨੂੰਹ ਦੀ ਜ਼ਿੰਦਗੀ ਤੇ ਏਥੇ ਧੀ ਤੇ ਭੈਣ ਦੀ। ਹਰੇਕ ਜੋਹਲ ਦੇ ਆਪਣੇ ਆਪਣੇ ਨਿਯਮ ਹੁੰਦੇ ਹਨ, ਪਰ ਵੱਡੀ ਸਰਕਾਰ ਸਾਰੀਆਂ ਜੇਹਲਾਂ ਦੇ ਸਾਂਝੇ ਨਿਯਮ ਵੀ ਬਣਾ ਰਖਦੀ ਹੈ ਜੋ ਸਾਰੇ ਦੇਸ ਦੀਆਂ ਜੇਹਲਾਂ ਤੇ ਘਟਦੇ ਹਨ। ਠੀਕ ਇਹ ਹੀ ਹਾਲ ਇਸਤੀਆਂ ਦੇ ਇੰਨਾਂ ਜੇਹ-ਖ਼ਾਨਿਆਂ ਦਾ ਹੈ। ਕੈਦ ਉਹ ਜਹੀ ਸਹੁਰੇ ਕਰਦੀਆਂ ਹਨ। ਤਹੀ ਪੇਕੇ, ਫ਼ਰਕ ਥੋੜ੍ਹਾ ਹੀ ਹੁੰਦਾ ਹੈ। ਇਨ੍ਹਾਂ ਦੀ ਕੈਦ ਅਸਲ ਅਰਥਾਂ ਵਿਚ ਉਮਰ ਕੈਦ ਹੁੰਦੀ ਹੈ ਤੇ ਛੁਟਕਾਰਾ ਮਰਨ ਤੇ ਹੀ ਹੁੰਦਾ ਹੈ। ਜੋ ਕੰਮ

੩੧