ਪੰਨਾ:ਜ਼ਿੰਦਗੀ ਦੇ ਰਾਹ ਤੇ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਰ ਉਨ੍ਹਾਂ ਨੂੰ ਏਨੀ ਥਾਈਂ ਕਰਨੇ ਪੈਂਦੇ ਹਨ ਅਗੇ ਵਿਸਥਾਰ ਨਾਲ ਵਰਨਣ ਕੀਤੇ ਜਾ ਚੁਕੇ ਹਨ। ਹਾਂ, ਉਮਰ ਅਨੁਸਾਰ ਕੁਝ ਸਹੂਲਤਾਂ ਤੇ ਰਿਆਇਤਾਂ ਜ਼ਰੂਰ ਮਿਲਦੀਆਂ ਹਨ। ਜਿਵੇਂ ਨਾਬਾਲਗ ਕੈਦੀਆਂ ਤੋਂ ਬਹੁਤੀ ਮਿਹਨਤ ਵਾਲੇ ਕੰਮ ਜ਼ਰਾ ਘਟ ਕਰਾਏ ਜਾਂਦੇ ਹਨ ਤਿਵੇਂ ਹੀ ਛੋਟੀਆਂ ਕੁੜੀਆਂ ਦੀ ਘਰਾਂ ਵਿਚ ਹਾਲਤ ਹੈ। ਜਿਸ ਤਰ੍ਹਾਂ ਪੁਰਾਣੇ ਕੈਦੀਆਂ ਨੂੰ ਨਵਿਆਂ ਦਾ ਜਮਾਂਦਾਰ ਬਣਾਇਆ ਜਾਂਦਾ ਹੈ, ਤੇ ਉਹਨਾਂ ਨੂੰ ਰੋਕ ਟੋਕ ਜ਼ਰਾ ਘਟ ਹੁੰਦੀ ਹੈ, ਇਸੇ ਤਰਾਂ ਵਡੇਰੀਆਂ ਜ਼ਨਾਨੀਆਂ ਨੂੰ ਛੋਟੀਆਂ ਤੇ ਹਕੂਮਤ ਕਰਨ ਦੇ ਹਕ ਪਰਾਪਤ ਹੁੰਦੇ ਹਨ ਤੇ ਉਹਨਾਂ ਨੂੰ ਬੰਦਸ਼ਾਂ ਵੀ ਏਨੀਆਂ ਨਹੀਂ ਹੁੰਦੀਆਂ।

ਸਾਡੇ ਖ਼ਿਆਲ ਕੁਝ ਬੜੇ ਅਜੀਬ ਜਹੇ ਹਨ। ਅਸੀਂ ਇਹ ਸਮਝਦੇ ਹਾਂ ਕਿ ਇਸਤ੍ਰੀ ਸੁਭਾਵਕ ਹੀ ਐਸੀ ਹੁੰਦੀ ਹੈ ਕਿ ਜ਼ਰਾ ਵੀ ਮੌਕਾ ਮਿਲਣ ਤੇ ਝਟ ਤਿਲਕ ਜਾਂਦੀ ਹੈ, ਇਸ ਕਰਕੇ ਜਦ ਤੋਂ ਕੁੜੀ ਬਚਪਨ ਟਪਦੀ ਹੈ ਅਸੀਂ ਉਸ ਤੇ ਪੂਰੀ ਪੂਰੀ ਨਜ਼ਰ ਰੱਖਦੇ ਹਾਂ ਅਤੇ ਕਿਧਰੇ ‘ਖ਼ਰਾਬ’ ਨਾ ਹੋ ਜਾਏ। ਨਿਕੀਆਂ ਨਿਕੀਆਂ ਕੁੜੀਆਂ ਬਾਹਰ ਖੇਡਦੀਆਂ ਫਿਰਦੀਆਂ ਹਨ ਪਰ ਉਹ ਵੀ ਹਾਣਦੀਆਂ ਕੁੜੀਆਂ ਨਾਲ, ਆਪਣੇ ਜਿਡੇ ਮੁੰਡਿਆਂ ਨਾਲ ਖੇਡਣਾ ਵੀ ਅਸੀਂ ਉਨ੍ਹਾਂ ਲਈ ਬੁਰਾ ਸਮਝਦੇ ਹਾਂ। ਜਦ ਕੁੜੀਆਂ ਬਾਰਾਂ ਚੌਦਾਂ ਵਰ੍ਹਿਆਂ ਦੀਆਂ ਹੁੰਦੀਆਂ ਹਨ ਤਾਂ ਉਹਨਾਂ ਦਾ ਘਰੋਂ ਨਿਕਲਣਾ ਬੰਦ ਕਰ ਦਿਤਾ ਜਾਂਦਾ ਹੈ, ਉਹਨਾਂ ਨੂੰ ਬਾਹਰ ਅੰਦਰ ਜਾਣ ਦੀ ਖੁਲ੍ਹ ਨਹੀਂ ਹੁੰਦੀ। ਮਰਦਾਂ ਦੇ ਸਾਹਮਣੇ ਹੋਣਾ ਤਾਂ ਉਹਨਾਂ ਲਈ ਉੱਕਾ ਮਨ੍ਹਾ ਹੈ, ਏਥੋਂ ਤਕ ਕਿ ਆਪਣੇ ਪਿਉ ਨਾਲ ਵੀ ਉਹ ਖੁਲ੍ਹ ਕੇ ਗਲ ਨਹੀਂ ਕਰਦੀਆਂ, ਚਾਚੇ ਤਾਈਆਂ ਤੇ ਹੋਰ ਮਰਦ ਸਾਕਾਂ ਨਾਲ ਬੋਲਦੀਆਂ ਹੀ ਨਹੀਂ, ਸਿਰ ਨੀਵਾਂ ਕਰ ਛਡਦੀਆਂ ਹਨ ਜਾਂ ਛ੫, ਜਾਂਦੀਆਂ ਹਨ। ਹਨੇਰੇ ਪਏ ਆਪਣੇ ਜਿਡੀਆਂ ਕੁੜੀਆਂ ਨਾਲ ਜਾਂ

੩੨