ਪੰਨਾ:ਜ਼ਿੰਦਗੀ ਦੇ ਰਾਹ ਤੇ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਸਵਾਲ ਇਹ ਉਠਿਆ ਕਿ ਕੀ ਸਾਡੇ ਇਹਨਾਂ ਭਾਈਚਾਰਕ ਬੰਧਨਾਂ ਨੇ ਸਾਨੂੰ ਬਿਲਕੁਲ ਪਵਿੱਤਰ ਤੇ ਸ੍ਵੱਛ ਰਖਿਆ ਹੈ? ਕੀ ਸਾਡੇ ਵਿਚ ਕੋਈ ਕਮਜ਼ੋਰੀਆਂ ਜਾਂ ਬੁਰਾਈਆਂ ਨਹੀਂ ਆਈਆਂ? ਸਮੇਂ ਦੇ ਚੱਕਰ ਨੇ ਸਾਨੂੰ ਸਭ ਪਾਸੋਂ ਡੇਗ ਦਿੱਤਾ ਹੈ, ਸਾਡੇ ਕਰੜੇ ਇਖ਼ਲਾਕੀ ਨਿਯਮ ਵੀ ਟੁੱਟ ਰਹੇ ਹਨ। ਕਾਰਨ ਕੁਝ ਵੀ ਹੋਣ, ਭਾਵੇਂ ਇਹ ਪੱਛਮੀ ਸਭਯਤਾ ਦੇ ਅਸਰ ਕਰ ਕੇ ਹੀ ਹੋਵੇ ਪਰ ਵੇਖਣਾ ਅਸਾਂ ਇਹ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਕੀ ਵਰਤਮਾਨ ਸਮੇਂ ਦੇ ਹਾਲਤ ਇਹ ਚਾਹੁੰਦੇ ਹਨ ਕਿ ਕੈਦੀਆਂ ਨੂੰ ਹੋਰ ਸੰਗਲ ਪਾਏ ਜਾਣ ਕਿ ਅਗਲੇ ਵੀ ਲਾਹੇ ਜਾਣ? ਜ਼ਮਾਨਾ ਤਾਂ ਇਹ ਮੰਗ ਕਰਦਾ ਹੈ ਕਿ ਹਰੇਕ ਕਿਸਮ ਦੀ ਆਜ਼ਾਦੀ, ਜੋ ਲੋਕ-ਭਲਾਈ ਲਈ ਹੋਵੇ, ਹਰ ਜੀਵ ਨੂੰ ਮਿਲਣੀ ਚਾਹੀਦੀ ਹੈ। ਕਿਸੇ ਵੀ ਸਭਯਤਾ ਦੀ ਨਕਲ ਦੀ ਜ਼ਰੂਰਤ ਨਹੀਂ ਪਰ ਹੋਰਨਾਂ ਕੋਲੋਂ ਚੰਗੇ ਗੁਣ ਸਿਖ ਕੇ ਗ੍ਰਹਿਣ ਕਰਨਾ ਸਿਆਣਪ ਹੈ। ਸਾਨੂੰ ਠੰਡੇ ਦਿਲ ਨਾਲ ਇਸ ਗਲ ਦੀ ਵਿਚਾਰ ਕਰਨੀ ਚਾਹੀਦੀ ਹੈ ਕਿ ਸਾਡੀਆਂ ਮਨੋਵਿਗਯਾਨਕ ਖੋਜਾਂ ਸਾਨੂੰ ਕੀ ਸਲਾਹ ਦੇਂਦੀਆਂ ਹਨ। ਸਾਡੇ ਨਿਯਮ ਤੇ ਕਰੜੇ ਬੰਧਨ ਅਗਲੇ ਜ਼ਮਾਨੇ ਲਈ ਭਾਵੇਂ ਯੋਗ ਤੇ ਲਾਭਵੰਦ ਹੁੰਦੇ ਹੋਣ ਪਰ ਹੁਣ ਇਹ ਸਗੋਂ ਦੁਖਦਾਇਕ ਹੋ ਰਹੇ ਹਨ। ਅਜ ਕਲ ਹਰ ਪਾਸੇ ਇਸਤ੍ਰੀਆਂ ਆਜ਼ਾਦ ਹੋ ਰਹੀਆਂ ਹਨ ਤੇ ਭਲਾ ਇਹਨਾਂ ਭਾਈਚਾਰਕ ਬੰਧਨਾਂ ਅੱਗੇ ਕਿਥੇ ਸਿਰ ਨਿਵਾਉਂਦੀਆਂ ਹਨ। ਆਚਰਨ ਨੂੰ ਸੁਧਾਰਨ ਦੇ ਜੋ ਬਾਨ੍ਹਣੂੰ ਅਸੀਂ ਬੰਨ੍ਹਦੇ ਹਾਂ ਉਹ ਗ਼ਲਤ ਹਨ। ਰੋਜ਼ ਅਸੀਂ ਪੜੀਆਂ ਹੋਈਆਂ ਆਜ਼ਾਦ ਕੁੜੀਆਂ ਦੀਆਂ ਸੌ ਸੌ ਗੱਲਾਂ ਸੁਣਦੇ ਰਹਿੰਦੇ ਹਾਂ, ਖੁਲ੍ਹਮ ਖੁਲ੍ਹੀਆਂ ਫਿਰਨ ਵਾਲੀਆਂ ਤੇ ਆਜ਼ਾਦ ਖ਼ਿਆਲਾਂ ਦੀਆਂ ਇਸਤ੍ਰੀਆਂ ਤੇ ਕਈ ਤੋਹਮਤਾਂ ਲਾਈਆਂ ਜਾਂਦੀਆਂ ਹਨ, ਕਾਲਜਾਂ ਦੀਆਂ ਕੁੜੀਆਂ ਦੀ ਤਾਂ ਬੜੀ ਹੀ ਬਦਨਾਮੀ ਹੁੰਦੀ ਹੈ। ਇਹ

੩੪