ਪੰਨਾ:ਜ਼ਿੰਦਗੀ ਦੇ ਰਾਹ ਤੇ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਤਾ ਕਰਨਾ ਬੜਾ ਮੁਸ਼ਕਲ ਹੈ ਕਿ ਇਹਦੇ ਵਿਚ ਕਿੰਨਾ ਸੱਚ ਹੈ, ਅਤੇ ਕਿੰਨਾ ਝੂਠ, ਕਿਉਂਕਿ ਐਸੀਆਂ ਅਫ਼ਵਾਹਾਂ ਦੇ ਬਾਨੀ ਬਹੁਤ ਐਸੇ ਹੀ ਹੁੰਦੇ ਹਨ, ਜੋ ਆਪਣੀ ਖ਼ਿਆਲੀ ਦੁਨੀਆਂ ਵਿਚ ਐਸਾ ਕੁਝ ਹੁੰਦਾ ਦੇਖਦੇ ਹਨ ਜਾਂ ਉਹਨਾਂ ਦੀ ਤੀਬਰ ਇਛਿਆ ਹੁੰਦੀ ਹੈ ਕਿ ਐਸਾ ਕੁਝ ਹੋਵੇ। ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਮਨੋ ਕਲਪਿਤ ਹੀ ਹੁੰਦੀਆਂ ਹਨ । ਇਹ ਸੰਭਵ ਹੈ ਕਿ ਪਿੰਜਰੇ ਪਿਆ ਪੰਛੀ ਜੇ ਝਟ ਪਟ ਛੱਡ ਦਿੱਤਾ ਜਾਵੇ ਤਾਂ ਉਹ ਆਜ਼ਾਦੀ ਦੇ ਜੋਸ਼ ਵਿਚ ਆਪਣਾ ਮੂੰਹ ਕੰਧ ਨਾਲ ਜਾਂ ਪਟਾਖ਼ੇ ਪਰ ਜ਼ਰੂਰੀ ਨਹੀਂ। ਲੋੜ ਇਸ ਗਲ ਦੀ ਹੈ ਕਿ ਅਸੀਂ ਆਪਣੀ ਸ਼ੱਕੀ ਤਬੀਅਤ ਛੱਡ ਦੇਈਏ ਤੇ ਲੜਕੀਆਂ ਦੇ ਬੰਦਨਾਂ ਨੂੰ ਖੋਹਲੀਏ। ਅਸੀਂ ਜਿਤਨਾ ਉਹਨਾਂ ਨੂੰ ਦਬਾ ਕੇ ਤੇ ਬੰਨ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ, ਉਹ ਉਤਨਾ ਹੀ ਹੋਰ ਬਾਗੀ ਹੋਣਗੀਆਂ ਤੇ ਸਾਡੇ ਹਥੋਂ ਨਿਕਲ ਜਾਣਗੀਆਂ ਅਜ ਕਲ ਦੀਆਂ ਲੜਕੀਆਂ ਇਹ ਚੰਗੀ ਤਰ੍ਹਾਂ ਸਮਝਦੀਆਂ ਹਨ ਕਿ ਉਹਨਾਂ ਦੇ ਮਾਪਿਆਂ ਨੂੰ ਹਰ ਵੇਲੇ ਉਹਨਾਂ ਤੇ ਸ਼ੱਕ ਰਹਿੰਦਾ ਹੈ ਤੇ ਉਹ ਜ਼ਰਾ ਜਿੰਨਾ ਵੀ ਉਹਨਾਂ ਤੇ ਇਤਬਾਰ ਨਹੀਂ ਕਰਦੇ। ਇਹ ਉਨਾਂ ਦੇ ਸ੍ਵੈ-ਸਤਿਕਾਰ ਤੇ ਇਕ ਬੜੀ ਭਾਰੀ ਸੱਟ ਹੈ ਤੇ ਸਿਆਣੀਆਂ ਤੇ ਸਮਝਦਾਰ ਕੁੜੀਆਂ ਇਸ ਨੂੰ ਬੜਾ ਬੁਰਾ ਮਨਾਂਦੀਆਂ ਹਨ। ਐਸੀ ਹਾਲਤ ਵਿਚ ਹਰ ਕੋਈ ਇਸੇ ਤਰ੍ਹਾਂ ਮਹਿਸੂਸ ਕਰਦਾ ਹੈ। ਇਸ ਦਾ ਅਸਰ ਇਸਤ੍ਰੀ ਜਾਤੀ ਦੀ ਦਿਨੋ ਦਿਨ ਵਧ ਰਹੀ ਬੇਚੈਨੀ ਹੈ। ਜੇ ਅਸਾਂ ਉਹਨਾਂ ਦੇ ਖ਼ਿਆਲਾਂ ਤੇ ਭਾਵਾਂ ਦੀ ਕਦਰ ਨਾ ਕੀਤੀ ਤਾਂ ਸੰਭਵ ਹੈ ਕਿ ਇਸਤ੍ਰੀਆਂ ਗ਼ਲਤ ਰਸਤੇ ਤੁਰ ਪੈਣ, ਜਿਸ ਤਰ੍ਹਾਂ ਕਿ ਅਜ ਕਲ ਕਈ ਕਰ ਰਹੀਆਂ ਹਨ। ਸਾਡੇ ਅਯੋਗ ਬੰਦਨਾਂ ਤੋਂ ਤੰਗ ਆਈਆਂ ਇਸਤ੍ਰੀਆਂ ਆਪਣੀ ਸਭਿਅਤਾ ਤੇ ਆਦਰਸ਼ਾਂ ਨੂੰ ਛੱਡ ਕੇ ਪੱਛਮੀ ਸਭਿਅਤਾ ਦੀਆਂ ਪੁਜਾਰਨਾਂ ਬਣਦੀਆਂ ਜਾਂਦੀਆਂ ਹਨ। ਜਾਂ ਸਾਰੀਆਂ

੩੫