ਪੰਨਾ:ਜ਼ਿੰਦਗੀ ਦੇ ਰਾਹ ਤੇ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਾਈਚਾਰਕ ਬੇੜੀਆਂ ਨੂੰ ਲਾਹ ਕੇ ਪਰੇ ਸੁਟ ਰਹੀਆਂ ਹਨ ਤੇ ਬਗੈਰ ਸੋਚੇ ਸਮਝੇ ਆਜ਼ਾਦੀ ਨੂੰ ਗ਼ਲਤ ਤਰੀਕਿਆਂ ਨਾਲ ਵਰਤ ਕੇ ਭਾਈਚਾਰੇ ਲਈ ਦੁਖਦਾਈ ਹੋ ਰਹੀਆਂ ਹਨ। ਇਸਦਾ ਇਲਾਜ ਇਹ ਹੈ ਕਿ ਅਸੀਂ ਇਸਤ੍ਰੀਆਂ ਨੂੰ ‘ਵਿਸ਼ਿਆਂ ਦੀ ਖਾਣ ਨਾ ਸਮਝੀਏ ਤੇ ਉਹਨਾਂ ਸੰਬੰਧੀ ਆਪਣੇ ਖ਼ਿਆਲ ਬਦਲ ਦੇਈਏ । ਜਦ ਅਸੀਂ ਆਪਣਾ ਇਹ ਵਤੀਰਾ ਛੱਡ ਦਿਆਂਗੇ ਤਾਂ ਅਸੀਂ ਅਨੁਭਵ ਕਰਾਂਗੇ ਕਿ ਇਸਨੂੰ ਕਿਨਾਂ ਗੁਣਾਂ ਦੀ ਮਾਲਕ ਹੋ ਸਕਦੀ ਹੈ। ਇਹ ਠੀਕ ਹੈ ਕਿ ਕੱਲੀ ਕੱਲੀ ਇਸਤੂੰ ਆਪਣਾ ਆਪ ਨਹੀਂ ਸੰਭਾਲ ਸਕਦੀ, ਇਖ਼ਲਾਕ` ਇਤਨਾ ਗਿਰ ਚੁਕਾ ਹੈ ਕਿ ਇਸਤੂਆਂ ਦਾ ਖੁਲਿਆਂ ਫਿਰਨਾ ਬੜਾ ਹੀ ਖ਼ਤਰਨਾਕ ਹੈ ਤੇ ਬੁਰੇ ਆਦਮੀਆਂ ਨੂੰ ਸ਼ਹਿ ਦੇਣ ਵਾਲੀ ਗੱਲ ਹੈ, ਪਰ ਸਾਡਾ ‘ਇਖ਼ਲਾਕ’ ਤਦ ਤਕ ਨਹੀਂ ਸੁਧਰੇਗਾ, ਜਦ ਤਕ ਕਿ ਇਸੜੀਆਂ ਆਪ ਬੁਰਿਆਂ ਨੂੰ ਸਿੱਧਾ ਨਾ ਕਰਨਗੀਆਂ । ਜੇ ਅਸੀਂ ਇਸਤ੍ਰੀਆਂ ਨੂੰ ਆਪਣਿਆਂ ਪੈਰਾਂ ਤੇ ਖਲੋਣ ਹੀ ਨਾ ਦਿਤਾ ਤਾਂ ਉਹਨਾਂ ਖਲੋਣ ਜੋਗਾ ਕਿੱਥੇ ਹੋਣਾ ਹੈ ? ਜੇ ਉਨਾਂ ਦਾ ਬੰਦ ਰਹਿਣਾ ਹੀ ਅਸੀਂ ਚੰਗਾ ਸਮਝੀਏ ਤਾਂ ਉਹਨਾਂ ਇਕੱਲਿਆਂ ਬਾਹਰ ਨਿਕਲਣ ਤੋਂ ਆਪੇ ਘਬਰਾਣਾ ਹੋਇਆ ਤੇ ‘ਬੁਰੀ ਨੀਅਤ’ ਵਾਲਿਆਂ ਆਪੇ ਹਰ ਵੇਲੇ ਇਸੇ ਤਾੜ ਵਿਚ ਰਹਿਣਾ ਹੋਇਆ । ਜੇ ਇਸੜੀ ਦਾ ਆਜ਼ਾਦ ਤੇ ਖੁਲਾ ਫਿਰਨਾ ਇਕ ਆਮ ਗੱਲ ਹੋ ਜਾਏ ਤਾਂ ਕਿਸੇ ਦਾ ਉਨ੍ਹਾਂ ਨੂੰ ਕੁਝ ਕਹਿਣ ਦਾ ਹੀਆ ਹੀ ਨਾ ਪਏ । ਜੇ ਇਸੜੀ ਦਲੇਰ ਤੇ ਅਝੱਕ . ਹੋਏ ਤਾਂ ਕੋਈ ਉਸਦੇ ਸਾਹਮਣੇ ਅੱਖ ਨਹੀਂ ਉੱਚੀ ਕਰ ਸਕਦਾ। ਅਸਾਂ ਇਸਤ੍ਰੀਆਂ ਨੂੰ ਕਮਜ਼ੋਰ ਕਹਿ ਕਹਿ ਕੇ ਤੇ ਸਮਝ ਸਮਝ ਕੇ ਇਤਨਾ ਕਮਜ਼ੋਰ ਬਣਾ ਛਡਿਆ ਹੈ ਕਿ ਹੁਣ ਉਹ ਬਿਲਕੁਲ ਨਿਤਾ- ' ਈਆਂ ਹੋ ਗਈਆਂ ਹਨ | ਕਈ ਐਸੀਆਂ ਦਲੇਰ ਲੜਕੀਆਂ ਵੀ