ਪੰਨਾ:ਜ਼ਿੰਦਗੀ ਦੇ ਰਾਹ ਤੇ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ ਕਿ ਜਿਨ੍ਹਾਂ ਨੂੰ ਇਕ ਵਾਰੀ ਕਿਸੇ ਮੁੰਡੇ ਨੇ ਕੁਝ ਕਿਹਾ ਤਾਂ ਉਸ ਨੂੰ ਅਗੋਂ ਸੁਣਾ ਕੇ ਜਾਂ ਜੁਤੀਆਂ ਮਾਰ ਕੇ ਐਸਾ ਸਿੱਧਾ ਕੀਤਾ ਕਿ ਮੁੜ ਉਹ ਮੁੰਡਾ ਕਦੀ ਕੁਸਕਿਆ ਤਕ ਨਹੀਂ। ਜੇ ਅਸੀਂ ਸਿੱਧੇ ਹੋਵਾਂਗੇ ਤਾਂ ਇਸੇ ਤਰ੍ਹਾਂ, ਇਸਤ੍ਰੀਆਂ ਆਪਣਾ ਇਲਾਜ ਆਪ ਹੀ ਹਨ।

ਘਰਾਂ ਵਿਚ ਵੀ ਸਾਨੂੰ ਆਪਣਾ ਵਤੀਰਾ ਬਦਲਣਾ ਪਵੇਗਾ। ਜਿੰਨਾ ਅਸੀਂ ਆਪਣੇ ਧੀਆਂ ਪੁੱਤਰਾਂ ਤੇ ਘਟ ਸ਼ਕ ਕਰਾਂਗੇ, ਉਤਨਾ ਹੀ ਉਨ੍ਹਾਂ ਦਾ ਆਚਰਨ ਉੱਚਾ ਹੋਵੇਗਾ। ਜਵਾਨ ਧੀਆਂ ਪੁਤਰ ਸੁਭਾਵਕ ਹੀ ਬੁਰੇ ਖ਼ਿਆਲਾਂ ਦੇ ਨਹੀਂ ਹੁੰਦੇ, ਭਾਈਚਾਰਕ ਹਾਲਤਾਂ ਉਨ੍ਹਾਂ ਨੂੰ ਭਾਵੇਂ ਐਸਾ ਬਣਾ ਦੇਣ। ਅਸੀਂ ਉਹਨਾਂ ਤੇ ਜਿਤਨਾ ਵੀ ਜ਼ਿਆਦਾ ਦਬਾ ਰਖਾਂਗੇ ਉਹ ਉਤਨੇ ਹੀ ‘ਖ਼ਰਾਬ’ ਹੋਣਗੇ। ਜੇ ਅਸੀਂ ਉਨ੍ਹਾਂ ਦੇ ਖ਼ਿਆਲਾਂ ਤੇ ਭਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਪਤਾ ਲਗੇਗਾ ਕਿ ਜਵਾਨੀ ਵਿਚ ‘ਵਿਸ਼ਿਆਂ’ ਤੋਂ ਬਿਨਾਂ ਹੋਰ ਵੀ ਬਥੇਰਾ ਕੁਝ ਸੁਝ ਸਕਦਾ ਹੈ। ਬਚਪਨ ਤੋਂ ਲੰਘਦਿਆਂ ਸਾਰ ਹੀ ਜਵਾਨ ਮੁੰਡੇ ਤੇ ਕੁੜੀਆਂ ‘ਵਿਸ਼ੇ’ ਦੀ ਦੁਨੀਆਂ ਵਿਚ ਨਹੀਂ ਜਾ ਵਸ ਦੇ। ਜੇ ਛੋਟੇ ਹੁੰਦਿਆਂ ਤੋਂ ਹੀ ਅਸੀਂ ਉਨ੍ਹਾਂ ਨੂੰ ਚੰਗੀ ਸਿਖਿਆ ਦਿਆਂਗੇ ਤਾਂ ਕੋਈ ਕਾਰਨ ਨਹੀਂ ਕਿ ਉਹ ਵਿਗੜ ਜਾਣ। ਜੇ ਉਨ੍ਹਾਂ ਦਾ ਆਲਾ ਦੁਆਲਾ ਪਵਿੱਤਰ ਹੈ ਤਾਂ ਉਹ ਕਦੇ ਭੈੜੇ ਨਹੀਂ ਹੋ ਸਕਦੇ। ਜੇ ਉਨ੍ਹਾਂ ਦਾ ਵਾਹ ਛੋਟੇ ਹੁੰਦਿਆਂ ਤੋਂ ਹੀ ਚੰਗੇ ਮਨੁਖਾਂ ਤੇ ਚੰਗੇ ਗੁਣਾਂ ਨਾਲ ਪੈਂਦਾ ਰਿਹਾ ਹੈ ਤਾਂ ਉਨ੍ਹਾਂ ਨੂੰ ਕਦੇ ਭੈੜੀਆਂ ਆਦਤਾਂ ਨਹੀਂ ਪੈ ਸਕਦੀਆਂ। ਘਰਾਂ ਵਿਚ ਜੇ ਅਸੀਂ ਇਨ੍ਹਾਂ ਨੂੰ ਭਰਾਵਾਂ ਤੇ ਹੋਰ ਸਜਣਾਂ ਮਿਤਰਾਂ ਨਾਲ ਖੁਲੀ ਗੱਲਬਾਤ ਕਰਨ ਦੀ ਤੇ ਖ਼ਿਆਲਾਂ ਦਾ ਵਟਾਂਦਰਾ ਕਰਨ ਦੀ ਆਗਿਆ ਦਿਆਂਗੇ ਤਾਂ ਉਨ੍ਹਾਂ ਦੇ ਦਿਲ ਵਿਚ ਹੋਰਨਾਂ ਨਾਲ ਚੋਰੀ ਛੁੱਪੀ ਇਹ ਖ਼ਾਹਿਸ਼ ਪੂਰੀ ਕਰਨ ਦੀ ਇੱਛਿਆ ਨਾ ਰਹੇ ਤੇ ਉਨ੍ਹਾਂ ਨੂੰ ਚੰਗੇ ਮੰਦੇ ਦੀ ਸੋਝੀ ਹੋ ਜਾਏਗੀ।

੩੭